Tuesday, November 24, 2026

ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਨੇ ਛੋਟਾ ਘੱਲੂਘਾਰਾ ਦਿਵਸ ਮਨਾਇਆ

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਜ ਛੋਟਾ ਘੱਲੂਘਾਰਾ ਦਿਵਸ ਮਨਾਇਆ ਗਿਆ।ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਪ੍ਰੋ. ਹਰੀ ਸਿੰਘ, ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ, ਮਨਦੀਪ ਸਿੰਘ ਬੇਦੀ, ਵਰਿਆਮ ਸਿੰਘ ਅਤੇ ਰਮਣੀਕ ਸਿੰਘ ਆਦਿ ਭਾਈ ਵੀਰ ਸਿੰਘ ਗੁਰਮਿਤ ਕਾਲਜ ਵਿਖੇ ਛੋਟੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਹੋਏ।ਆਪਣੇ ਸੰਬੋਧਨ ‘ਚ ਚੇਅਰਮੈਨ ਪ੍ਰੋ. ਹਰੀ ਸਿੰਘ ਕਿਹਾ ਕਿ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਉਹ ਮਹਾਨ ਦਿਨ ਹੈ, ਜਦ 17 ਮਈ 1746 ਈ: ਨੂੰ ਜਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਦੇ ਸ਼ੰਭ ਵਿੱਚ ਛੋਟਾ ਘੱਲੂਘਾਰਾ ਵਾਪਰਿਆ।ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਜਾਂਦੀ ਸੜਕ ਤੋਂ ਤਕਰੀਬਨ 4 ਕਿਲੋਮੀਟਰ ‘ਤੇ ਇਹ ਜਗ੍ਹਾ ਸਥਿਤ ਹੈ।ਉਨਾਂ ਕਿਹਾ ਕਿ ਇਤਿਹਾਸ ‘ਚ ਜਿਕਰ ਹੈ ਕਿ ਜਸਪਤ ਰਾਏ ਨੇ ਸਿੰਘਾਂ ਦਾ ਖੁਰਾ-ਖੋਜ਼ ਮਿਟਾਉਣ ਦੀ ਕਸਮ ਖਾਧੀ ਅਤੇ ਲੱਖਾਂ ਦੀ ਫੋਜ਼ ਇਕੱਤਰ ਕਰਕੇ 12000 ਸਿੰਘ-ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।ਨਵਾਬ ਕਪੂਰ ਸਿੰਘ ਦੀ ਅਪੀਲ ‘ਤੇ ਸਿੰਘਾਂ ਨੇ ਇਕੱਤਰ ਹੋ ਕੇ ਜਸਪਤ ਰਾਏ ਦੀ ਫੌਜ਼ ਦਾ ਡਟ ਕੇ ਮੁਕਾਬਲਾ ਕੀਤਾ।ਮਾਰੂ ਗਰਮੀ ਦੀ ਰੁੱਤ ਵਿੱਚ ਲਗਭਗ 3 ਮਹੀਨੇ ਚੱਲੀ ਇਸ ਜੰਗ ਦੌਰਾਨ ਰਾਸ਼ਨ ਪਾਣੀ ਦੀ ਅਣਹੋਂਦ ‘ਤੇ ਸਿੰਘਾਂ ਨੇ ਧਰਮ ਲਈ ਆਪਾ ਵਾਰ ਦਿੱਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …