ਅੰਮ੍ਰਿਤਸਰ, 18 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਨੌਵੀਂ ਕਲਾਸ ਦੇ ਵਿਦਿਆਰਥੀ ਸਾਹਿਬ ਨੇ ਬੈਡਮਿੰਟਨ ‘ਚ ਆਪਣੀ ਸ਼ਾਨਦਾਰ ਪ੍ਰਤਿੱਭਾ ਦਾ
ਪ੍ਰਦਸ਼ਰਨ ਕਰਦੇ ਹੋਏ 6100/- ਰੁਪਏ ਦਾ ਨਕਦ ਇਨਾਮ ਹਾਸਲ ਕੀਤਾ ਹੈ।ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ‘ਉਤਰੀ ਜ਼ੋਨ ਪ੍ਰਾਈਮ ਮਨੀ ਓਪਨ ਟੂਰਨਾਮੈਂਟ ਕਾ ਆਯੋਜਨ ਜਲੰਧਰ ‘ਚ ਕਰਵਾਇਆ ਗਿਆ।ਇਸ ਉਤਰੀ ਜ਼ੋਨ ਦੇ ਲਗਭਗ 500 ਖਿਡਾਰੀਆਂ ਨੇ ਭਾਗ ਲਿਆ।ਅੰਡਰ-15 ਡਬਲਜ਼ ਮੁਕਾਬਲੇ ‘ਚ ਸਾਹਿਬ ਨੇ ਪ੍ਰਥਮ ਸਥਾਨ ਪ੍ਰਾਪਤ ਕੀਤਾ ਅਤੇ 4100/- ਰੁਪਏ ਨਕਦ ਇਨਾਮ ਪ੍ਰਾਪਤ।ਅੰਡਰ-15 ਮਿਕਸ ਡਬਲਜ਼ ‘ਚ ਇਹ ਹੋਣਹਾਰ ਖਿਡਾਰੀ ਨੇ ਪਹਿਲਾ ਰਨਰ-ਅੱਪ ਰਹਿ ਕੇ 2000/- ਦਾ ਨਕਦ ਪੁਰਸਕਾਰ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਮੈਨਜਰ ਡਾ. ਰਾਜੇਸ਼ ਕੁਮਾਰ ਨੇ ਵੀ ਸਾਹਿਬ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media