Saturday, July 27, 2024

ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ‘ਚ ਜਿੱਤੇ ਇਨਾਮ

ਅੰਮ੍ਰਿਤਸਰ, 18 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਟੇਬਲ ਟੈਨਿਸ ‘ਚ ਜਿੱਤੇ ਆਪਣੀ ਸ਼ਾਨਦਾਰ ਪ੍ਰਤਿੱਭਾ ਦਾ ਪ੍ਰਦਰਸ਼ਨ ਕਰਦੇ ਹੋਏ ਜਈ ਇਨਾਮ ਹਾਸਲ ਕੀਤੇ ਹਨ।ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ ਜਿਲ੍ਹਾ ਪੱਧਰੀ ਹਾਟ ਵੈਦਰ ਓਪਨ ਟੂਰਨਾਮੈਂਟ ਦਾ ਆਯੋਜਨ 12 ਤੋਂ 14 ਮਈ 2023 ਤੱਕ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਜਿਲ੍ਹੇ ਦੇੇ ਸਕੂਲਾਂ ਦੇ ਖਿਡਾਰੀਆਂ ਨੇ ਖਿਡਾਰੀਆਂ ਨੇ ਭਾਗ ਲਿਆ।ਡੀ.ਏ.ਵੀ ਇੰਟਰਨੈਸ਼ਨਲ ਦੇ ਵੱਖ-ਵੱਖ ਉਮਰ ਗਰੁੱਪ ਦੇ ਖਿਡਾਰੀਆਂ ਸਿੰਗਲ ਅਤੇ ਟੀਮ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈ ਕੇ ਪਹਿਾ, ਦੂਜਾ ਅਤੇ ਤੀਜ਼ਾ ਇਨਾਮ ਹਾਸਲ ਕੀਤਾ।
ਸਿੰਗਲ ਪ੍ਰਤੀਯੋਗਿਤਾ ਦੇ ਨਤੀਜਿਆਂ ਵਿੱਚ ਅੰਡਰ-15 ਲੜਕੀਆਂ ‘ਚ ਹਿਮਾਂਸ਼ੀ ਨੇ ਪਹਿਲਾ, ਅੰਡਰ-15 ਲੜਕੇ ‘ਚ ਸੁਖਵੀਰ ਨੇ ਦੂਜਾ, ਅੰਡਰ-17 ਲੜਕੇ -‘ਚ ਯਮਨ ਨੇ ਦੁਜਾ, ਅੰਡਰ-19 ਲੜਕੇ ‘ਚ ਯਮਨ ਨੇ ਤੀਜਾ, ਅੰਡਰ-13 ਲੜਕੇ ‘ਚ ਲਕਸ਼ਿਣ ਨੇ ਦੂਜਾ ਸਥਾਨ, ਭਾਗਿਆ ਅਤੇ ਨਮਿਸ਼ ਨੇ ਤੀਜ਼ਾ ਅਤੇ ਅੰਡਰ-13 ਲੜਕੀਆਂ ਗੁਰਨਾਜ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਟੀਮ ਪ੍ਰਤਿਯੋਗਿਤਾ ਮੁਕਾਬਲੇ ਦੇ ਅੰਡਰ-19 ਲੜਕੇ ‘ਚ ਪਹਿਲਾ, ਅੰਡਰ-13 ਲੜਕੇ ‘ਚ ਪਹਿਲਾ, ਅੰਡਰ-13 ਲੜਕੀਆਂ ‘ਚ ਪਹਿਲਾ, ਅੰਡਰ-17 ਲੜਕਆਂ ਦੂਜਾ, ਅੰਡਰ-11 ਲੜਕੀਆਂ ‘ਚ ਪਹਿਲਾ ਅਤੇ ਅੰਡਰ-11 ਲੜਕੇ ‘ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਪ੍ਰਿੰ. ਡਾ. ਅੰਜ਼ਨਾ ਗੁਪਤਾ ਵਿਦਿਆਰਥੀਆਂ ਵਧਾਈ ਦਿੱਤੀ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …