ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – 7ਵੀਂ ਯੂ.ਐਨ ਗਲੋਬਲ ਸੜਕ ਸੁਰੱਖਿਆ ਸਪਤਾਹ ਜੋ ਕਿ 21 ਮਈ ਤੱਕ ਮਨਾਇਆ ਜਾਣਾ ਹੈ ਦੇ ਸਬੰਧ ਵਿੱਚ 21 ਮਈ ਨੂੰ
ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵੀਨਿਊ ਤੋਂ ਇਕ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ ਆਯੋਜਿਤ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸਨਰ ਸੁਰਿੰਦਰ ਸਿੰਘ ਨੇ ਅੰਮ੍ਰਿਤ ਆਨੰਦ ਪਾਰਕ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨਾਂ੍ਹ ਦੱਸਿਆ ਕਿ ਬਾਈਸਾਈਕਲ ਰੈਲੀ ਅੰਮ੍ਰਿਤ ਆਨੰਦ ਪਾਰਕ ਤੋ ਟੀ ਪੁਆਇੰਟ-ਪੁਲਸ ਚੌਕੀ-ਕਿਚਲੂ ਚੋਕ-ਸੈਸ਼ਨ ਚੌਕ-ਨਾਵਲਟੀ ਚੌਕ-ਫੋਰ ਐਸ ਚੌਕ-ਮੱਖਣ ਫਿਸ਼ ਸ਼ਾਪ ਤੋ ਖੱਬੇ ਪਾਸੇ ਹੁੰਦੇ ਹੋਏ ਟ੍ਰਿਲੀਅਮ ਮਾਲ-ਰਤਨ ਸਿੰਘ ਚੌਕ ਤੋ ਸੱਜੇ ਪਾਸੇ ਹੁੰਦੇ ਹੋਏ ਬੀ.ਆਰ ਅੰਬੇਦਕਰ ਚੌਕ ਤੋ ਖੱਬੇ ਪਾਸੇ ਹੁੰਦੇ ਹੋਏ ਵਾਪਸ ਆਨੰਦ ਪਾਰਕ ਵਿਖੇ ਪਹੁੰਚੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮੈਰਾਥਨ ਦੋੜ ਦਾ ਵਾਇਆ ਆਨੰਦ ਪਾਰਕ-ਪੁਲਸ ਚੋਕ ਤੋ ਖੱਬੇ ਪਾਸੇ ਆਖਰੀ ਟੀ.ਪੁਆਇੰਟ ਤੋ ਸੱਜੇ ਪਾਸੇ ਅਤੇ ਅੱਗੇ ਜਾ ਕੇ ਕੋਠੀ ਨੰ: 316 ਤੋ ਹੁੰਦੇ ਹੋਏ ਸੱਜੇ ਪਾਸੇ ਅਤੇ ਫਿਰ ਆਖਰੀ-ਟੀ ਪੁਆਇੰਟ ਤੋਂ ਯੂ-ਟਰਨ ਲੈਦੇ ਹੋਏ ਸਟਾਰਬਕਸ-ਪੁਲਸ ਚੋਕੀ ਰਣਜੀਤ ਐਵੀਨਿਉ-ਟੀ ਪੁਆਇੰਟ ਖੱਬੇ ਪਾਸੇ ਤੋ ਹੁੰਦੇ ਹੋਏ ਆਨੰਦ ਪਾਰਕ ਵਿਖੇ ਸਮਾਪਤ ਹੋਵੇਗੀ।ਉਨਾਂ੍ਹ ਦੱਸਿਆ ਕਿ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਬੀ.ਐਸ.ਐਫ, ਪੰਜਾਬ ਪੁਲਿਸ, ਨਹਿਰੂ ਯੁਵਾ ਕੇਂਦਰ, ਖੇਡ ਵਿਭਾਗ, ਯੂਨੀਵਰਸਿਟੀ ਅਤੇ ਹੋਰ ਵਿਭਾਗਾਂ ਦੇ ਦੌੜਾਕ ਵੀ ਸ਼ਾਮਲ ਹੋਣਗੇ ਅਤੇ ਬੱਚਿਆਂ ਲਈ ਰੀਫਰੈਸ਼ਮੈਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਟੀ ਸ਼ਰਟ ਅਤੇ ਕੈਪ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਅੰਮ੍ਰਿਤਸਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ।
ਇਸ ਮੌਕੇ ਰਿਜ਼ਨਲ ਟਰਾਂਸਪੋਰਟ ਸਕੱਤਰ ਅਰਸ਼ਪ੍ਰੀਤ ਸਿੰਘ, ਜ਼ਿਲਾ੍ਹ ਸਿੱਖਿਆ ਅਸਫਰ ਸੁਸੀਲ ਤੁਲੀ, ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਵੀ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media