ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਬਲਾਕ ਪੱਧਰੀ ਤੇ ਜਿਲ੍ਹਾ ਪੱਧਰੀ ਪੁਜੀਸ਼ਨਾਂ
ਬਟਾਲਾ, 19 ਦਸੰਬਰ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ , ਡਾਇਰੈਕਟਰ ਜਨਰਲ ਸਕੂਲਜ ਵੱਲੋ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਸਮੇ ਸਮੇ ਤੇ ਕਰਵਾਏ ਜਾਂਦੇ ਕੁਇਜ ਮੁਕਾਬਲਿਆਂ ਵਿਚ ਬੱਚਿਆਂ ਦੀ ਵਧੀਆ ਤਿਆਰੀ ਕਰਨ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਮਨਪ੍ਰੀਤ ਕੌਰ ਸਾਂਇੰਸ ਅਧਿਆਪਕਾ ਦਾ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋ ਸਨਮਾਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਵੱਲੋ ਸਨਮਾਨ ਕਰਨ ਮੌਕੇ ਦੱਸਿਆ ਕਿ ਸਨਮਾਨਿਤ ਹੋਣ ਮਨਪ੍ਰੀਤ ਕੌਰ ਸਾਂਇੰਸ ਅਧਿਆਪਕਾ ਦੀ ਕੋਸਿਸ ਸਦਕਾ ਜੈਤੋਸਰਜਾ ਤੇ ਵਿਦਿਆਰਥੀਆਂ ਦੀਆ ਬਲਾਕ ਪੱਧਰੀ ਤੇ ਜਿਲੇ ਪੱਧਰੀ ਪੁਜੀਸਨਾ ਆਈਆਂ ਹਨ। ਇਸ ਤੋ ਇਲਾਵਾ 15 ਅਗਸਤ ਤੇ 26 ਜਨਵਰੀ ਮੌਕੇ ਤਹਿਸੀਲ ਪੱਧਰੀ ਕਰਵਾਂਏ ਐਸ ਡੀ ਐਮ ਵੱਲੋ ਸਮਾਗਮਾਂ ਵਿਚ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਯੋਗਦਾਨ ਪਾਇਆ ਗਿਆ।
ਜਿਸ ਦੇ ਸਿਟੇ ਵਜੋ ਜੈਤੋਸਰਜਾ ਦੇ ਵਿਦਿਆਰਥੀਆਂ ਨੇ ਸਕੂਲ ਦਾ ਮਾਣ ਵਧਾਇਆ ਹੈੇ, ਮਨਪ੍ਰੀਤ ਕੌਰ ਸਾਂਇੰਸ ਅਧਿਆਪਕਾ ਨੂੰ ਸਨਮਾਨ ਦੇਣ ਮੌਕੇ ਸ੍ਰੀ ਸਾਮ ਕੁਮਾਰ ਪ੍ਰਾਸਰ, ਪਰਦੀਪ ਕੌਰ, ਨੀਰੂ ਬਾਲਾ, ਹਰਪ੍ਰੀਤ ਸਿੰਘ , ਰਜਵੰਤ ਕੌਰ,ਮਨਦੀਪ ਕੌਰ, ਸੁਖਦੇਵ ਸਿੰਘ, ਸੰਪੂਰਨ ਸਿੰਘ, ਪਰਮਜੀਤ ਸਿਘ , ਚੀਮਾਂ, ਪਰੇਮਪਾਲ ਏ ਡੀ ਆਰ ਪੀ, ਨਰਿੰਦਰ ਸਿੰਘ ਬਿਸਟ, ਅਜਮੇਰ ਸਿੰਘ, ਗੁਰਭੇਜ ਸਿੰਘ, ਗੁਰਦੀਸ ਕੌਰ, ਸਤਵਿੰਦਰ ਬਾਲਾ ਹਿੰਦੀ ਮਿਸਟ੍ਰੈਸ, ਹਰਜਿੰਦਰ ਕੌਰ ਤੇ ਰਜਿੰਦਰ ਕੌਰ ਤੋ ਇਲਾਵਾ ਸਮੁਚਾ ਸਟਾਂਫ ਹਾਜਰ ਸੀ।
Punjab Post Daily Online Newspaper & Print Media