Monday, September 14, 2026

ਕੰਮਕਾਜ਼ੀ ਯੌਨ ਉਤਪੀੜਨ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ – ਚੇਅਰਵੁਮੈਨ ਅਨੁਪਮਾ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਸੁਅਲ ਹਰਾਸਮੈਂਟ ਆਫ ਵੁਮੈਨ ਐਟ ਵਰਕਪਲੇਸ ਐਕਟ 2013 ਅਧੀਨ ਜ਼ਿਲ੍ਹਾ ਪੱਧਰੀ ਸ਼ਿਕਾਇਤ ਕਮੇਟੀ ਦਾ ਗਠਨ ਕੀਤਾ ਗਿਆ ਹੈ।ਇਸ ਕਮੇਟੀ ਵਿੱਚ ਸ਼੍ਰੀਮਤੀ ਅਨੁਪਮਾ ਪੁਸ਼ਕਰ ਚੇਅਰਵੁਮੇਨ, ਸ਼੍ਰੀਮਤੀ ਰਿਤੂ ਸਕੱਤਰ, ਸ਼੍ਰੀਮਤੀ ਕਿਰਨਦੀਪ ਪਾਸੀ ਮੈਂਬਰ, ਸ਼੍ਰੀਮਤੀ ਸ਼ਿਵਾਨੀ ਸ਼ਰਮਾ ਮੈਂਬਰ, ਸ਼੍ਰੀਮਤੀ ਜਸਬੀਰ ਕੌਰ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਚੇਅਰਵੁਮੈਨ ਸ਼੍ਰੀਮਤੀ ਅਨੁਪਮਾ ਪੁਸ਼ਕਰ ਨੇ ਦੱਸਿਆ ਕਿ ਲੋਕਲ ਸ਼ਿਕਾਇਤ ਕਮੇਟੀ ਦਾ ਮੁੱਖ ਕਾਰਜ਼ ਯੌਨ ਉਤਪੀੜਨ ਦੇ ਮਾਮਲਿਆਂ ਦੀ ਛਾਣਬੀਣ ਕਰਨਾ ਅਤੇ ਸ਼ਿਕਾਇਤ ਦਾ ਨਿਵਾਰਨ/ਨਿਪਟਾਰਾ ਕਰਨਾ ਹੈ।ਇਹ ਐਕਟ ਸਰਕਾਰੀ/ਗੈਰਸਰਕਾਰੀ ਦਫਤਰ, ਹਸਪਤਾਲ, ਸਿੱਖਿਆ ਸੰਸਥਾਵਾਂ, ਖੇਡ ਸੰਸਥਾਨ, ਉਸਾਰੀ ਹੇਠ ਜਗ੍ਹਾ ਅਤੇ ਇਸ ਦੇ ਨਾਲ ਹੀ ਅਵਾਸਨਿਕ ਘਰ ਵਿੱਚ ਘਰੇਲੂ ਨੌਕਰਾਂ ਨੂੰ ਵੀ ਸੁਰੱਖਿਅਤ ਕਰਦਾ ਹੈ।ਇਹ ਕਾਨੂੰਨ ਉਨ੍ਹਾਂ ਔਰਤਾਂ ਦੀ ਹਿਫਾਜ਼ਤ ਵੀ ਕਰਦਾ ਹੈ, ਜੋ ਦਫਤਰ ਦੇ ਕੰਮ ਲਈ ਦਫਤਰ ਦੀ ਹੋਂਦ ਤੋਂ ਬਾਹਰ ਜਾਂਦੀਆਂ ਹਨ।ਉਨਾਂ ਦੱਸਿਆ ਕਿ ਸੰਗਠਿਤ ਸੰਸਥਾਵਾਂ ਵਿੱਚ ਮਾਲਕਾਂ ਲਈ ਜ਼ਰੂਰੀ ਹੈ ਕਿ ਜਾਗਰੂਕਤਾ ਅਭਿਆਨ ਦੁਆਰਾ ਔਰਤਾਂ ਲਈ ਸੁਰੱਖਿਅਤ ਕੰਮ ਕਰਨ ਦਾ ਮਾਹੌਲ ਯਕੀਂਨੀ ਕੀਤੀ ਜਾਵੇ ਅਤੇ ਯੌਨ ਉਤਪੀੜਨ ਦੀਆਂ ਸ਼ਿਕਾਇਤਾਂ ਕਰਨ ਲਈ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਹੋਵੇ।ਉਨਾਂ ਦੱਸਿਆ ਕਿ ਅੰਦਰੂਨੀ ਸ਼ਿਕਾਇਤ ਕਮੇਟੀ ਵਲੋਂ ਮੁਲਜ਼ਮ ਸਾਬਤ ਹੋਏ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇ।
ਚੇਅਰਵੁਮੈਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਔਰਤ ਆਪਣੇ ਕੰਮ-ਕਾਜ਼ੀ ਜਗ੍ਹਾ ‘ਤੇ ਯੌਨ ਉਤਪੀੜਨ ਦੀ ਸ਼ਿਕਾਰ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗਰਾਊਂਡ ਫਲੋਰ ਤੇ ਕਮਰਾ ਨੰ: 49 ਵਿਖੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੀ ਹੈ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …