Thursday, March 26, 2026

ਡੀ.ਸੀ.ਪੀ ਲਾਅ-ਐਂਡ-ਆਰਡਰ ਭੰਡਾਲ ਕ੍ਰਿਸਟਲ ਚੌਕ ਪਹੁੰਚੇ

ਅੱਤ ਦੀ ਗਰਮੀ ‘ਚ ਟਰੈਫਿਕ ਰੈਗੂਲੇਟ ਕਰ ਰਹੇ ਟਰੈਫਿਕ ਮੁਲਾਜ਼ਮਾਂ ਦੀ ਕੀਤੀ ਹੌਸਲਾ ਅਫ਼ਜ਼ਾਈ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਸ਼ਹਿਰ ਦੀ ਟਰੈਫਿਕ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਗੁਰੂ ਨਗਰੀ ‘ਚ ਬਾਹਰੋਂ ਆਉਣ ਵਾਲੇ ਯਾਤਰੂਆਂ ਅਤੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਨਿਜ਼ਾਤ ਮਿਲ ਸਕੇ।ਇਸ ਸਬੰਧ ਵਿੱਚ ਅੱਜ ਡੀ.ਸੀ.ਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਵਲੋਂ ਕ੍ਰਿਸਟਲ ਚੌਕ ਪੁੱਜ ਕੇ ਟਰੈਫਿਕ ਨੂੰ ਰੈਗੂਲੇਟ ਕਰ ਰਹੇ ਇੰਸਪੈਕਟਰ ਅਨੂਪ ਕੁਮਾਰ ਇੰਚਾਰਜ਼ ਟਰੈਫਿਕ ਜ਼ੋਨ-2 ਸਮੇਤ ਟਰੈਫਿਕ ਸਟਾਫ ਦੀ ਹੌਸਲਾ ਅਫ਼ਜ਼ਾਈ ਕੀਤੀ।ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਟਰੈਫਿਕ ਪੁਲਿਸ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਕਰੀਬ 250 ਛੱਤਰੀਆਂ ਅਤੇ 60 ਟਰੈਫਿਕ ਪੁਆਂਇੰਟਾਂ ‘ਤੇ ਟੈਂਟ ਲਗਾਏ ਗਏ ਹਨ।ਇਸ ਤੋਂ ਇਲਾਵਾ ਹਰੇਕ ਪੁਆਇੰਟ ‘ਤੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਵੀ ਮੁਹੱਈਆ ਕਰਵਾਏ ਗਏ।ਟਰੈਫਿਕ ਪੁਲਿਸ ਵਲੋਂ ਚੈਕਿੰਗ ਕਰਦੇ ਸਮੇਂ ਪਬਲਿਕ ਦੇ ਸਤਿਕਾਰ ਵਿੱਚ ਉਹਨਾਂ ਨੂੰ ਸ੍ਰੀਮਾਨ ਜੀ ਕਹਿ ਕੇ ਸੰਬੋਧਨ ਕੀਤਾ ਜਾਵੇਗਾ ਤੇ ਇੱਕ ਫਰੈਡਲੀ ਮਾਹੋਲ ਬਣਾਇਆ ਜਾਵੇਗਾ।ਜਿਸ ਵਾਹਣ ਚਾਲਕ ਦੇ ਕਾਗਜ਼ਾਤ ਚੈਕ ਕਰਨ ‘ਤੇ ਦਰੁੱਸਤ ਪਾਏ ਗਏ, ਉਹਨਾਂ ਦਾ ਧੰਨਵਾਦ ਵੀ ਕੀਤਾ ਜਾਵੇਗਾ।ਟਰੈਫਿਕ ਮੁਲਾਜ਼ਮਾਂ ਦੀ ਸਹੂਲਤ ਲਈ ਪਹਿਲੀ ਵਾਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਇੱਕ ਟਰੈਫਿਕ ਲਾਈਨ ਦੀ ਜਲਦ ਹੀ ਸਥਾਪਨਾ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਉਹ, ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਆਪਣੇ ਵਾਹਨ ਸਹੀ ਤਰੀਕੇ ਨਾਲ ਪੀਲੀ ਲਾਈਨ ਦੇ ਅੰਦਰ ਪਾਰਕ ਕਰਨ ਤੇ ਸੜਕ ਨੂੰ ਸਾਫ਼ ਰੱਖਣ ਤਾਂ ਜੋ ਕਿਸੇ ਕਿਸਮ ਦੀ ਟਰੈਫਿਕ ਜਾਮ ਨਾ ਲੱਗ ਸਕੇ।
ਟੂ-ਵਹੀਲਰ ਚਲਾਉਣ ਵਾਲੇ ਟ੍ਰਿਪਲ ਰਾਈਡਿਗ ਨਾ ਕਰਨ, ਬੁਲੇਟ ਮੋਟਰਸਾਈਕਲ ਦੇ ਸਲੰਸਰ ਵਿੱਚ ਹੇਰ-ਫੇਰ ਕਰਕੇ ਪਟਾਕੇ ਨਾ ਮਾਰਨ, ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਫਿਲਮਾਂ ਜਾਂ ਜਾਲੀਆਂ, ਸਟਿੱਕਰ, ਹੂਟਰ ਨਾ ਲਗਾਉਣ ਤੇ ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …