ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗਾ
ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਜਿਥੇ ਵਿਦਿਆਰਥਣਾਂ ਨੂੰ ਯੋਗਾ ਦੇ ਗੁਰ ਸਿਖਾਏ ਗਏ, ਉਥੇ ਉਨ੍ਹਾਂ ਨੂੰ ਔਰਤਾਂ ’ਚ ਮਹਾਵਾਰੀ ਦੇ ਦਿਨਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਅਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਸਬੰਧਿਤ ਯੋਗ ਕਿਰਿਆਵਾਂ ਅਤੇ ਪ੍ਰਾਣਯਾਮ ਕਰਵਾਇਆ ਗਿਆ ਅਤੇ ਕੁੱਝ ਸਮੇਂ ਲਈ ਬੱਚਿਆ ਨੂੰ ਮੇਡੀਟੇਸ਼ਨ ਵੀ ਕਰਵਾਈ ਗਈ।ਉਨ੍ਹਾਂ ਨੂੰ ਉਸ ਸਮੇਂ ਦੌਰਾਨ ਪਸ਼ਟਿਕ ਅਹਾਰ ਲੈਣ ਲਈ ਕਿਹਾ ਗਿਆ ਤਾਂ ਜੋ ਆਉਣ ਵਾਲੀ ਜਿੰਦਗੀ ਨੂੰ ਖੁਸ਼ਹਾਲ ਢੰਗ ਨਾਲ ਬਿਤਾ ਸਕਣ।ਇਹ ਕੈਂਪ ਸ੍ਰੀ ਸ੍ਰੀ ਰਵੀ ਸ਼ੰਕਰ ਦੁਆਰਾ ਚਲਾਏ ਜਾ ਰਹੇ ਆਰਟ ਆਫ਼ ਲਿਵਿੰਗ ਵਲੋਂ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਯੋਗਾ ਆਸਨਾਂ ਦੇ ਵੱਖ ਵੱਖ ਗੁਰਾਂ ਬਾਰੇ ਵੀ ਵਿਸਥਾਰ ਸਹਿਤ ਪੂਰਵਕ ਜਾਣੂ ਕਰਵਾਇਆ ਗਿਆ।ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media