Wednesday, February 25, 2026

ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਵਿਸ਼ਾਲ ਖੂਨਦਾਨ ਕੈਂਪ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਪੀ.ਜੀ.ਆਈ ਸੈਟੇਲਾਇਟ ਸੈਂਟਰ ਘਾਬਦਾਂ ਸੰਗਰੂਰ ਵਿਖੇ ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਸੀਨੀਅਰ ਡਾ. ਅਸੋਕ ਕੁਮਾਰ ਪੀ.ਜੀ.ਆਈ ਚੰਡੀਗੜ੍ਹ ਨੋਡਲ ਅਫ਼ਸਰ ਸੈਟੇਲਾਇਟ ਸੈਂਟਰ ਘਾਬਦਾਂ ਅਤੇ ਡਾ. ਸ਼ਰੂਤੀ ਸ਼ਰਮਾ ਇੰਚਾਰਜ਼ ਪੀ.ਜੀ.ਆਈ ਘਾਬਦਾਂ ਦੀ ਅਗਵਾਈ ਵਿੱਚ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਪੀ.ਜੀ.ਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਡਾ. ਸ਼ਬੀਲ, ਡਾ. ਆਰਚਿਸਮੈਨ ਗੋਸਲ, ਨਰਸਿੰਗ ਅਫ਼ਸਰ ਅਨੂਪ, ਸੁਰਿੰਦਰ ਸਿੰਘ ਖੋਖਰ ਅਤੇ ਸੁਭਾਸ਼ ਸੈਣੀ ਦੀ ਦੇਖ-ਰੇਖ ਵਿੱਚ ਟੀਮ ਨੇ ਖੂਨ ਬਲੱਡ ਬੈਂਕ ਚੰਡੀਗੜ੍ਹ ਦੀ ਟੀਮ ਨੇ ਪ੍ਰਾਪਤ ਕੀਤਾ।ਇਹ ਖੁਨ ਐਮਰਜੈਂਸੀ ਸੇਵਾਵਾਂ, ਆਪਰੇਸ਼ਨ ਦੌਰਾਨ ਮਰੀਜ਼ਾਂ ਅਤੇ ਥੈਲੀਸੀਮੀਆਂ ਨਾਲ ਪੀੜਤ ਮਰੀਜ਼ਾਂ ਦੇ ਕੰਮ ਆਵੇਗਾ।ਚੰਡੀਗੜ੍ਹ ਪੀ.ਜੀ.ਆਈ ਰੋਟੋ ਦੀ ਟੀਮ ਵਲੋਂ ਆਏ ਲੋਕਾਂ ਨੂੰ ਓਰਗਨ ਡੋਨੇਟ ਪ੍ਰਤੀ ਜਾਗਰੂਕ ਕੀਤਾ 37 ਦੇ ਕਰੀਬ ਲੋਕਾਂ ਨੇ ਆਰਗਨ ਡੋਨੇਟ ਪ੍ਰਤੀ ਫਾਰਮ ਭਰ ਕੇ ਆਪਣੀ ਇੱਛਾ ਜ਼ਾਹਿਰ ਕੀਤੀ।ਕੈਂਪ ਵਿੱਚ ਸੈਟੇਲਾਈਟ ਸੈਂਟਰ ਘਾਬਦਾਂ ਦੇ ਡਾਕਟਰਾਂ, ਭਾਈ ਗੁਰਦਾਸ ਕਾਲਜ, ਲਾਈਫ ਗਾਰਡ, ਨੈਸ਼ਨਲ ਨਰਸਿੰਗ ਇੰਸਟਚਿਊਟ, ਜੀਵਨ ਆਸ਼ਾ ਵੈਲਫੇਅਰ ਕਲੱਬ ਅਤੇ ਸਹਾਰਾ ਦੀ ਟੀਮ ਵਲੋਂ ਨਿਸ਼ਕਾਮ ਭਾਵਨਾ ਨਾਲ ਬਲੱਡ ਡੋਨੇਟ ਕੀਤਾ ਗਿਆ।
ਕੈਂਪ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਪੰਜਾਬ ਇੰਨਫੋਟੈਕ ਅਤੇ ਭਾਈ ਗੁਰਦਾਸ ਇੰਸਟੀਚਊਟ, ਮੋਹਿਤ ਅਗਰਵਾਲ ਪੀ.ਪੀ.ਐਸ ਡੀ.ਐਸ.ਪੀ ਭਵਾਨੀਗੜ੍ਹ, ਐਡਵੋਕੇਟ ਸੁਖਵਿੰਦਰ ਸਿੰਘ, ਚੇਅਰਮੈਨ ਲਾਈਫ ਗਾਰਡ ਨੇ ਵਿਸ਼ੇਸ ਤੌਰ ਤੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਸਹਾਰਾ ਦੇ ਮਾਨਵ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ ਅਤੇ ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।ਡੀ.ਐਸ.ਪੀ ਮੋਹਿਤ ਅਗਰਵਾਲ, ਪੰਕਜ ਬਾਵਾ ਮੁੱਖ ਪ੍ਰਬੰਧਕ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਿਰ ਅਤੇ ਮੈਂਬਰ ਸਹਾਰਾ ਅਤੇ ਪਿੰਡਾਂ ਅਤੇ ਸ਼ਹਿਰੋਂ ਆਏ ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ।ਸਹਾਰਾ ਦੇ ਸਰਪ੍ਰਸਤ ਚਰਨਜੀਤ ਸਿੰਘ ਉਡਾਰੀ, ਚੇਅਰਮੈਨ ਸਰਬਜੀਤ ਸਿੰਘ ਰੇਖੀ, ਬਲੱਡ ਵਿੰਗ ਦੇ ਡਾਇਰੈਕਟਰ ਸੁਭਾਸ਼ ਕਰਾੜੀਆ, ਮੈਡੀਕਲ ਵਿੰਗ ਦੇ ਡਾਇਰੈਕਟਰ ਦਿਨੇਸ਼ ਗਰੋਵਰ, ਹੈਰੀਟੇਜ ਵਿੰਗ ਦੀ ਡਾਇਰੈਕਟਰ ਮੀਨੂੰ ਤਵਰ, ਹਰਪ੍ਰੀਤ ਕੌਰ ਮੁੱਖ ਸਲਾਹਕਾਰ ਮਹਿਲਾ ਵਿੰਗ, ਮਨਪ੍ਰੀਤ ਕੌਰ ਮੈਂਬਰ ਸਹਾਰਾ, ਵੰਦਨਾ ਸਲੂਜਾ ਅਡੀਸ਼ਨਲ ਡਾਇਰੈਕਟਰ ਮਹਿਲਾ ਵਿੰਗ, ਕਰਮਜੀਤ ਕੌਰ ਨੇ ਕੈਂਪ ਦੀ ਸਟੇਜ ਅਤੇ ਮੈਨੇਜਮੈਂਟ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਕਿਹਾ ਕਿ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਸਹਾਰਾ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ, ਸਕੱਤਰ ਵਰਿੰਦਰਜੀਤ ਸਿੰਘ ਬਜਾਜ ਨੇ ਪਤਵੰਤੇ ਸੱਜਣਾ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਸਹਾਰਾ ਅਤੇ ਜੀਵਨ ਆਸ਼ਾ ਨਾਲ ਕਨੇਡਾ ਤੋਂ ਜੁੜੇ ਸੁਭਾਸ਼ ਅੱਤਰੀ, ਰਵੀ ਸ਼ਰਮਾ ਆਸਟ੍ਰੇਲੀਆ, ਜਸਜੋਤ ਸਿੰਘ ਬ੍ਰੈਂਪਟਨ ਨੇ ਇਸ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ।
ਇਸ ਮੌਕੇ ਗੀਤਿਕਾ ਜ਼ਿੰਦਲ, ਰਾਮ ਲਾਲ ਸ਼ਰਮਾ, ਵੰਦਨਾ ਸ਼ਰਮਾ, ਵਿਕਰਮ, ਮੱਖਣ ਸਿੰਘ ਸ਼ੋਸਲ ਵਰਕਰ, ਅਭਿੰਦਨ ਚੌਹਾਨ, ਗੁਰਤੇਜ ਖੇਤਲਾ, ਹਰੀਸ਼ ਕੁਮਾਰ, ਰਾਜਵੀਰ ਸਿੰਘ, ਹੈਪੀ, ਧੰਨਵੰਤ ਕੁਮਾਰ, ਸ਼ੋਕਤ ਸੈਣੀ, ਅਨੂਪ ਪੀ.ਵੀ, ਕਰਨ ਕੁਮਾਰ ਹੈਪੀ, ਜਗਜੀਵਨ ਸਿੰਘ, ਮਨਪ੍ਰੀਤ ਸ਼ਰਮਾ, ਜਗਜੀਤ ਸਿੰਘ, ਰਣਜੀਤ ਸਿੰਘ ਬੱਬੀ, ਅਰਸ਼ਜੋਤ ਬੱਲ, ਸਨੀਆ, ਸੁਰਿੰਦਰ ਰਸ਼ਵਿੰਦਰ ਸਿੰਘ, ਮਨੀ ਰਾਮ, ਕ੍ਰਿਸ਼, ਆਰਤੀ ਰਾਣੀ, ਮਿਲਨ ਕੇ ਬਗਲਾ, ਗੁਰਪਿੰਦਰ ਸਿੰਘ, ਜਸਵੀਰ ਅਤੇ ਮਨਪ੍ਰੀਤ ਸਿੰਘ ਪ੍ਰੋਗਰਾਮ ਅਸਿਸਟੈਂਟ ਆਦਿ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …