ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ 2022-23 ਦੇ ਨਤੀਜੇ ‘ਚੋਂ ਸਰਕਾਰੀ ਹਾਈ ਸਕੂਲ ਮੰਢਾਲੀ ਦੀ
ਵਿਦਿਆਰਥਣ ਹਰਮਨਦੀਪ ਕੌਰ ਨੇ ਪੰਜਾਬ ਵਿੱਚੋਂ (650/646) ਅੰਕ ਲੈ ਕੇ ਤੀਜਾ ਸਥਾਨ ਹਾਸਲ ਕਰਕੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਓਥੇ ਜ਼ਿਲ੍ਹਾ ਮਾਨਸਾ ਦਾ ਵੀ ਮਾਣ ਵਧਾਇਆ ਹੈ।ਬੇਟੀ ਹਰਮਨਦੀਪ ਕੌਰ ਦੀ ਹੌਸਲਾ ਅਫਜ਼ਾਈ ਕਰਨ ਲਈ ਵਣ ਗਾਰਡ ਗੁਰਦੀਪ ਸਿੰਘ ਵਣ ਵਿਸਥਾਰ ਬੀਟ ਇੰਚਾਰਜ਼ ਸੰਗਰੂਰ ਨੇ 1100/- ਰੁਪਏ ਨਕਦ, ਸਨਮਾਨ ਚਿੰਨ ਅਤੇ ਹੋਰ ਵਸਤਾਂ ਨਾਲ ਸਨਮਾਨਿਤ ਕੀਤਾ।ਉਨਾਂ ਵਿਦਿਆਰਥਣ ਦੇ ਮਾਤਾ ਗੁਰਪ੍ਰੀਤ ਕੌਰ, ਪਿਤਾ ਸੁਖਵਿੰਦਰ ਸਿੰਘ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪਦਮਨੀ, ਸਮੂਹ ਸਟਾਫ ਅਤੇ ਪਿਛਲੇ ਸਕੂਲ ਇੰਚਾਰਜ਼ ਹਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਮੰਢਾਲੀ ਦੇ ਸਟਾਫ ਅਤੇ ਸਮੂਹ ਪਿੰਡ ਪਿਪਲੀਆਂ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਹਰਮਨਪ੍ਰੀਤ ਕੌਰ, ਵਣ ਗਾਰਡ ਬੇਅੰਤ ਕੌਰ, ਗਰੀਨ ਇਨਵੈਰਮੈਂਟ ਸੁਸਾਇਟੀ ਮਾਨਸਾ ਤੋਂ ਸੰਦੀਪ ਸਿੰਘ, ਲੈਕਚਰਾਰ ਇੰਦਰਜੀਤ ਸਿੰਘ, ਲੈਕਚਰਾਰ ਸੁਰਜੀਤ ਸਿੰਘ ਆਦਿ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media