Tuesday, September 15, 2026

ਗੁਰਵੇਲ ਕੋਹਾਲ਼ਵੀ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਪੰਜਾਬ ਦੇ ਉਪ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ) – ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਚੇਅਰਪਰਸਨ ਅਤੇ ਸੰਸਥਾਪਕ ਡਾ. ਸੁਰਿੰਦਰ ਕੰਵਲ ਨੇ ਗੁਰਵੇਲ ਕੋਹਾਲਵੀ ਚੇਅਰਮੈਨ ਗੁਰਮੁੱਖੀ ਦੇ ਵਾਰਿਸ ਦੀਆਂ ਸਾਹਿਤਕ ਖੇਤਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਦਾ ਉਪ ਚੇਅਰਮੈਨ ਨਿਯੁੱਕਤ ਕੀਤਾ ਹੈ।ਚੇਅਰਪਰਸਨ ਸੁਰਿੰਦਰ ਕੰਵਲ ਨੇ ਦੱਸਿਆ ਕਿ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਦਾ ਸਾਹਿਤ ਅਤੇ ਵਿਰਾਸਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਹੈ।ਫਾਉਂਡੇਸ਼ਨ ਨੇ ਸੁਰਾਂ ਦੇ ਵਣਜਾਰੇ ਪ੍ਰੋਗਰਾਮ ਦੇ ਨਾਲ ਨੌਜਵਾਨ ਨੂੰ ਉਤਸ਼ਾਹਿਤ ਕੀਤਾ ਅਤੇ ਪੰਜਾਬ ਦੇ ਵਿਰਾਸਤੀ ਮੇਲਿਆ ਵਿੱਚ ਭਰਪੂਰ ਹਾਜ਼ਰੀ ਲੁਆਈ।ਉਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਸਾਹਿਤ ਅਤੇ ਵਿਰਾਸਤ ਨਾਲ ਜੋੜ ਕੇ ਰੱਖਣ ਦੀ ਬਹੁਤ ਜਿਆਦਾ ਲੋੜ ਹੈ।ਇਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਗੁਰਵੇਲ ਕੋਹਾਲਵੀ ਨੇ ਕਿਹਾ ਕਿ ਉਹ ਫਾਉਂਡੇਸ਼ਨ ਵਲੋਂ ਸੌਂਪੀ ਉਪ ਚੇਅਰਮੈਨ ਦੀ ਜਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਮਿਲ ਕੇ ਵਿਰਾਸਤ ਅਤੇ ਸਾਹਿਤ ਦੀ ਇਸ ਪੈੜ ਨੂੰ ਅਗੇ ਵਧਾਉਣਗੇ।ਇਸ ਸਮੇਂ ਜਲਿਆਂ ਵਾਲੇ ਬਾਗ ਵਿੱਚ ਲਗੇ ਸ਼ਹੀਦ ਉਧਮ ਸਿੰਘ ਜੀ ਦੇ ਬੁੱਤ ਬਾਰੇ ਚਰਚਾ ਵੀ ਹੋਈ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …