Monday, September 21, 2026

ਲਿਟਲ ਸਟਾਰ ਬਚਪਨ ਐਂਡ ਹਾਈਟਸ ਸਕੂਲ ‘ਚ ਸਮਰ ਕੈਂਪ

ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਸਮਰ ਕੈਂਪ ਲਗਾਇਆ ਗਿਆ।ਜਿਸ ਦਾ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਆਨੰਦ ਮਾਣਿਆ।ਕੈਂਪ ਦੌਰਾਨ ਸਵਿਮਿੰਗ, ਡਾਂਸ, ਆਰਟ, ਮਹਿੰਦੀ ਡਿਜ਼ਾਇਨਿੰਗ ਅਤੇ ਯੋਗਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਤੋਂ ਇਲਾਵਾ ਖੇਡ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਦਿਆਰਥੀਆਂ ਨੇ ਸੰਗੀਤ ਆਇਟਮਾਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਯੰਕਾ ਬਾਂਸਲ ਨਾਲ ਸਮੂਹ ਸਟਾਫ ਮੈਂਬਰ ਹਿਨਾ ਗਰਗ, ਬਲਜਿੰਦਰ ਕੌਰ, ਕਰੁਨੇਸ਼ਦੀਪ, ਖੁਸ਼ਪ੍ਰੀਤ ਕੌਰ, ਸੋਨਮ, ਰੇਖਾ, ਮਨਪ੍ਰੀਤ ਕੌਰ, ਆਸ਼ਾ ਰਾਣੀ, ਸੋਮਾ, ਊਸ਼ਾ, ਗਗਨਦੀਪ ਅਤੇ ਲਖਵਿੰਦਰ ਕੌਰ ਮੌਜ਼ੂਦ ਰਹੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …