ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ ਦੋ ਰੋਜ਼ਾ ਸਮਰ ਕੈਂਪ ਲਗਾਇਆ ਗਿਆ।ਜਿਸ ਦੌਰਾਨ ਬੱਚਿਆਂ ਨੇ ਸਵਿਮਿੰਗ, ਡਾਂਸ, ਨਾਟਕ, ਕ੍ਰਿਕਟ, ਫੁੱਟਬਾਲ, ਵਾਲੀਬਾਲ, ਕੈਰਮ ਬੋਰਡ, ਖੋ-ਖੋ, ਸ਼ਤਰੰਜ, ਬੈਡਮਿੰਟਨ, ਅੱਗ ਰਹਿਤ ਕੁਕਿੰਗ, ਰੰਗਾਈ, ਡਰਾਇੰਗ, ਪੇਂਟਿੰਗ, ਵੇਸਟ ਸਮਾਨ ਦੀ ਵਰਤੋਂ ਅਤੇ ਫਨੀ ਖੇਡਾਂ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਤਰੁਨਾ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਵਿੱਚ ਹਿਸਾ ਲੈਣਾ ਚਾਹੀਦਾ ਹੈ।ਸਕੂਲ ਕਮੇਟੀ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਵਿੱਚ ਮਨੋਰੰਜਨ ਵੀ ਜਰੂਰੀ ਹੈ।ਇਸ ਨਾਲ ਬੱਚਿਆਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਅਤੇ ਮਜ਼ਬੂਤ ਰਹਿੰਦੇ ਹਨ।
ਇਸ ਮੌਕੇ ਸਾਰਾ ਸਟਾਫ ਮਨਪ੍ਰੀਤ, ਮਨਦੀਪ, ਸੰਦੀਪ, ਮਾਇਆ, ਕਮਲ, ਮਾਨਸੀ, ਸ਼ਿਖਾ, ਤੇਜਿੰਦਰ, ਸੁਰਭੀ, ਰਾਜਿੰਦਰ, ਅੱਕੀ, ਗੋਬਿੰਦ, ਸਰਬਜੀਤ, ਸਵਰਨਜੀਤ ਆਦਿ ਮੌਜ਼ੂਦ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …