Saturday, April 11, 2026

‘ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ’ ਪੁਸਤਕ ਦਾ ਲੋਕ ਅਰਪਣ ਸਮਾਰੋਹ 11 ਨੂੰ

ਅੰਮ੍ਰਿਤਸਰ, 7 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ (ਵਿਅੰਗ) “ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ” 11 ਜੂਨ ਦਿਨ ਐਤਵਾਰ ਨੂੰ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਦੁਪਹਿਰ 2.00 ਤੋਂ 4.00 ਵਜੇ ਤੱਕ ਲੋਕ ਅਰਪਣ ਕੀਤੀ ਜਾਵੇਗੀ।ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਕੇਵਲ ਧਾਲੀਵਾਲ, ਜਤਿੰਦਰ ਸਿੰਘ ਬਰਾੜ ਅਤੇ ਨਿਰਮਲ ਅਰਪਣ ਕਰਨਗੇ, ਜਦਕਿ ਉਘੇ ਵਿਦਵਾਨ ਪ੍ਰਿੰ. ਕੁਲਵੰਤ ਸਿੰਘ ਅਣਖੀ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਰੀਵਾ ਦਰਿਆ, ਡਾ. ਸਰਘੀ ਇਸ ਪੁਸਤਕ ਬਾਰੇ ਚਰਚਾ ਕਰਨਗੇ।ਇਸ ਮੌਕੇ `ਤੇ ਸੰਖੇਪ ਕਵੀ ਦਰਬਾਰ ਵੀ ਹੋਵੇਗਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …