ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਸਾਲ 2023-24 ਲਈ ਐਨ.ਸੀ.ਸੀ ਨੇਵਲ ਵਿੰਗ
ਦੇ ਕੈਡਿਟਾਂ ਦੀ ਚੋਣ ਪ੍ਰਕਿਰਿਆ ਬੀਤੇ ਦਿਨ ਹੀ 3 ਪੰਜਾਬ ਨੇਵਲ ਯੁਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਅਰਵਿੰਦ ਕੁਮਾਰ ਪਵਾਰ ਦੇ ਨਿਰਦੇਸ਼ਾਂ ਅਨੁਸਾਰ ਪੈਟੀ ਅਫਸਰ ਰਾਹੁਲ ਬੋਟਿਆਲ ਅਤੇ ਅਰਵਿੰਦ ਕੁਮਾਰ ਦੁਆਰਾ ਨੇਪਰੇ ਚਾੜ੍ਹੀ ਗਈ।ਇਸ ਪ੍ਰਕਿਰਿਆ ਵਿੱਚ ਅਫਸਰਾਂ ਵਲੋਂ ਲਿਖਤੀ ਟੈਸਟ ਨਾਲ-ਨਾਲ ਜਰਨਲ ਨਾਲਿਜ਼ ਅਤੇ ਸਰੀਰਕ ਯੋਗਤਾ ਦੇ ਟੈਸਟ ਲਏ ਗਏ।ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਰਮਡ ਫੋਰਸਿਸ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਵੱਧ ਚੜ੍ਹ ਕੇ ਐਨ.ਸੀ.ਸੀ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ।ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ, ਏ.ਐਨ.ਓ ਕੇਵਲ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media