Sunday, February 22, 2026

ਕੇਂਦਰ ਵਾਂਗ ਪੈਨਸ਼ਨਰਾਂ ਨੂੰ 42 ਫੀਸਦ ਮਹਿੰਗਾਈ ਰਾਹਤ ਜਾਰੀ ਕਰੇ ਮਾਨ ਸਰਕਾਰ – ਪ੍ਰੇਮ ਸਾਗਰ ਸ਼ਰਮਾ

ਸਮਰਾਲਾ, 9 ਜੂਨ (ਇੰਦਰਜੀਤ ਸਿੰਘ ਕੰਗ) – ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਅਤੇ ਪੈਨਸ਼ਰਾਂ ਨੂੰ 42 ਪ੍ਰਤੀਸ਼ਤ ਦਰ ਨਾਲ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ 1 ਜਨਵਰੀ 2022 ਤੋਂ 34 ਪ੍ਰਤੀਸ਼ਤ, 1 ਜੁਲਾਈ 2022 ਤੋਂ 38 ਪ੍ਰਤੀਸ਼ਤ ਅਤੇ 1 ਜਨਵਰੀ 2023 ਤੋਂ 42 ਪ੍ਰਤੀਸ਼ਤ ਦੇ ਰਹੀ ਹੈ, ਜਦੋਂ ਕਿ ਪੰਜਾਬ ਸਰਕਾਰ ਅਜੇ 34 ਪ੍ਰਤੀਸ਼ਤ ਦਰ ਨਾਲ ਹੀ ਮਹਿੰਗਾਈ ਰਾਹਤ ਦੇ ਕੇ ਬੁੱਤਾ ਸਾਰ ਰਹੀ ਹੈ।ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿੱਚ ਗੁੱਸੇ ਅਤੇ ਬੇਚੈਨੀ ਦੀ ਲਹਿਰ ਦੌੜ ਗਈ ਹੈ।ਪ੍ਰੇਮ ਸਾਗਰ ਸ਼ਰਮਾ ਪ੍ਰਧਾਨ ਪੰਜਾਬ ਰਾਜ ਪੈਸ਼ਨਰਜ਼ ਮਹਾਂ ਸੰਘ (ਸੰਘਰਸ਼ੀ), ਪ੍ਰਧਾਨ ਪੰਜਾਬ ਪੈਨਸ਼ਰਜ਼ ਕਲਿਆਣ ਸੰਗਠਨ ਅਤੇ ਸੰਸਥਾਪਕ ਤੇ ਨਿਰਮਾਤਾ ਪੰਜਾਬ ਗੌਰਮਿੰਟ ਪੈਸ਼ਨਰਜ਼ ਜੁਆਇੰਟ ਫਰੰਟ ਦੁਆਰਾ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਨਸ਼ਨਰਾਂ ਲਈ 2.59 ਨਾ ਦੇ ਕੇ ਤਾਂ ਮੁਲਾਜ਼ਮਾਂ ਅਤੇ ਪੈਨਸ਼ਰਾਂ ਵਿਚਕਾਰ ਵਿਤਕਰਾ ਕੀਤਾ ਹੈ ਅਤੇ ਮਹਿੰਗਾਈ ਰਾਹਤ ਨਾ ਦੇ ਕੇ ਤਾਂ ਮਹਿੰਗਾਈ ਦੇ ਜ਼ਮਾਨੇ ਵਿੱਚ ਕਚੂਮਰ ਕੱਢ ਦਿੱਤਾ ਹੈ।ਇਸ ਲਈ ਬਹਾਨੇਬਾਜ਼ੀ ਛੱਡ ਕੇ ਸਰਕਾਰ ਤੁਰੰਤ 42 ਫੀਸਦ ਮਹਿੰਗਾਈ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਨਸਾਫ਼ ਦੇਵੇ।ਜੇਕਰ ਮਾਨ ਸਰਕਾਰ ਨੇ ਤੁਰੰਤ ਹੁਕਮ ਜਾਰੀ ਨਾ ਕੀਤੇ ਗਏ ਤਾਂ ਪੈਨਸ਼ਨਰਾਂ ਨੂੰ ਸੜਕਾਂ ‘ਤੇ ਉਤਰ ਕੇ ਮੁਜ਼ਹਾਰੇ, ਧਰਨੇ, ਭੁੱਖ ਹੜਤਾਲਾਂ ਕਰਨ ਲਈ ਮਜ਼ਬੂਰ ਹੋਣਾ ਪਵੇਗਾ।ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਤੁਰੰਤ ਕੀਤੀ ਜਾਇਆ ਕਰੇ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …