ਆਸਟ੍ਰੇਲੀਆ ਦੇ ਸਿਡਨੀ ਵਿੱਚ 5ਵੀਂ ਕਲਾਸ ਦੇ ਹੈ ਵਿਦਿਆਰਥੀ
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਦਾ 10 ਸਾਲ ਦਾ ਪੋਤਰਾ ਸ਼ੁਭਮ ਗਰੋਵਰ ਸ਼ਾਨਦਾਰ ਉਚਾਈਆਂ ਹਾਸਲ ਕਰ ਚੁੱਕਾ ਹੈ।ਉਹ ਆਸਟ੍ਰੇਲੀਆ ਦੇ ਅਟਾਰਮਨ ਪਬਲਿਕ ਸਕੂਲ ਸਿਡਨੀ ਵਿੱਚ 5ਵੀਂ ਕਲਾਸ ਦਾ ਵਿਦਿਆਰਥੀ ਹੈ।ਡਾ. ਸਵਰਾਜ ਗਰੋਵਰ ਦਾ ਕਹਿਣਾ ਹੈ ਕਿ ਸ਼ੁਭਮ ਦਾ ਸੁਪਨਾ ਅੰਤਰਰਾਸ਼ਟਰੀ ਕ੍ਰਿਕੇਟਰ ਬਨਣਾ ਹੈ।ਕ੍ਰਿਕੇਟ ਵਿੱਚ ਕਈ ਵਾਰ ਉਹ ਮੈਨ ਆਫ ਦਾ ਮੈਚ, ਬੈਸਟ ਬਾਲਰ, ਬੈਸਟ ਕੈਪਟਨ ਅਤੇ ਬੈਸਟ ਪਲੇਅਰ ਦਾ ਅਵਾਰਡ ਹਾਸਲ ਕਰ ਚੁੱਕਾ ਹੈ।ਸ਼ੁਭਮ ਗਰੋਵਰ ਨਾਰਥ ਸ਼ੋਰ ਜੂਨੀਅਰ ਕ੍ਰਿਕੇਟ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੀ ਅੰਡਰ-12 ਟੀਮ ਵਿੱਚ ਸਟੇਟ ਪੱਧਰ ‘ਤੇ ਚੁਣਿਆ ਗਿਆ ਹੈ ਅਤੇ ਸ਼ੁਭਮ ਆਪਣੇ ਸਕੂਲ ਦੀ ਕ੍ਰਿਕੇਟ ਟੀਮ ਦਾ ਕੈਪਟਨ ਵੀ ਹੈ।ਇਸ ਦਾ ਸਾਰਾ ਕ੍ਰੈਡਿਟ ਉਹ ਆਪਣੇ ਪਿਤਾ, ਮਾਤਾ ਅਤੇ ਕੋਚ ਪੁਖਰਾਜ ਰਾਠੋਰ ਨੂੰ ਦਿੰਦਾ ਹੈ, ਜੋ ਪੂਰੀ ਮਿਹਨਤ ਨਾਲ ਕ੍ਰਿਕੇਟਰ ਦੀ ਟ੍ਰੇਨਿੰਗ ਦੇ ਰਹੇ ਹਨ।ਉਨਾਂ ਕਿਹਾ ਕਿ ਸ਼ੁਭਮ ਗਰੋਵਰ ਦਾ ਬਾਕਸਿੰਗ ਅਤੇ ਸਵਿਮਿੰਗ ਵਿੱਚ ਵੀ ਅਹਿਮ ਸਥਾਨ ਹੈ।
ਡਾ. ਸਵਰਾਜ ਗਰੋਵਰ ਨੇ ਅਖਿਆ ਕਿ ਉਨਾਂ ਦੇ ਬੇਟੇ ਪੀਯੂਸ਼ ਗਰੋਵਰ ਨੇ ਆਈ.ਆਈ.ਟੀ ਚੇਨਈ ਤੋਂ ਐਮ.ਟੈਕ ਕੀਤੀ ਹੋਈ ਹੈ।ਉਹ ਵੀ ਬਚਪਨ ਤੋਂ ਹੀ ਸਿੱਖਿਆ, ਸਭਿਆਚਾਰ, ਖੇਡਾਂ ਅਤੇ ਹੋਰ ਕਈ ਖੇਤਰਾਂ ਵਿਚ ਅਣਗਿਣਤ ਅਵਾਰਡ ਹਾਸਲ ਕਰ ਚੁੱਕਾ ਹੈ।ਸਿਡਨੀ ਵਿੱਚ ਅਹਿਮ ਅਹੁੱਦੇ ‘ਤੇ ਹੁੰਦੇ ਹੋਏ ਵੀ ਉਹ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨਾਲ ਜੁੜ ਕੇ ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ ਕਰ ਰਿਹਾ ਹੈ।ਉਨਾਂ ਦੀ ਨੂੰਹ ਅਰਚਨਾ ਗਰੋਵਰ ਕੌਮੀ ਪੱਧਰ ਦੀ ਦਿਵਯਾਂਗ ਕੰਪਨੀ ਵਿੱਚ ਅਫਸਰ ਹੈ ਤੇ ਉਘੀ ਸਮਾਜ ਸੇਵਿਕਾ ਹੈ।ਕ੍ਰਿਕੇਟਰ ਸ਼ੁਭਮ ਗਰੋਵਰ ਦੀ ਭੈਣ ਸਾਨਵੀ ਗਰੋਵਰ ਯੂਨੀਵਰਸਿਟੀ ਵਿੱਚ ਸਾਇਕੋਲੋਜੀ ਵਿੱਚ ਬੀ.ਏ ਕਰ ਰਹੀ ਹੈ ਅਤੇ ਮਨੋਚਿਕਿਤਸਕ ਬਣ ਕੇ ਮਨੋਰੋਗੀਆਂ ਦਾ ਮੁਫਤ ਇਲਾਜ਼ ਕਰਨਾ ਚਾਹੁੰਦੀ ਹੈ।