Tuesday, February 24, 2026

ਸਹਾਰਾ ਫਾਊਂਡੇਸ਼ਨ ਨੇ ਖੂਨਦਾਨੀਆਂ ਨੂੰ ਵਿਸ਼ੇਸ਼ ਸਹੂਲਤਾਂ ਲਈ ਕੇਂਦਰੀ ਸਿਹਤ ਮੰਤਰੀ ਨੂੰ ਸੌਪਿਆ ਮੰਗ ਪੱਤਰ

ਸੰਗਰੂਰ, 11 ਜੂਨ (ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਦੇ ਆਗੂਆਂ ਨੇ ਖੂਨਦਾਨੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿਵਾਉਣ ਸਬੰਧੀ ਭਾਰਤ ਦੇ ਸਿਹਤ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਆ ਨੂੰ ਪੀ.ਜੀ.ਆਈ ਐਮਈਆਰ ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਪਹੁੰਚਣ ਤੇ ਡਾ. ਵਿਵੇਕ ਲਾਲ ਡਾਇਰੈਕਟਰ ਪੀਜੀਆਈ ਚੰਡੀਗੜ੍ਹ, ਡਾ. ਵਿਪਿਨ ਕੋਸ਼ਲ ਸੁਪਰਡੈਂਟ ਪੀ.ਜੀ.ਆਈ ਚੰਡੀਗੜ੍ਹ, ਡਾ. ਅਸ਼ੋਕ ਕੁਮਾਰ ਨੋਡਲ ਅਫਸਰ ਪੀ.ਜੀ.ਆਈ ਚੰਡੀਗੜ੍ਹ ਅਤੇ ਡਾ. ਸ਼ਰੁਤੀ ਸ਼ਰਮਾ ਇੰਚਾਰਜ਼ ਪੀ.ਜੀ.ਆਈ ਘਾਬਦਾਂ ਦੀ ਮੌਜ਼ੂਦਗੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ।
ਸਹਾਰਾ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਉਡਾਰੀ, ਚੇਅਰਮੈਨ ਸਰਬਜੀਤ ਸਿੰਘ ਰੇਖੀ, ਸਕੱਤਰ ਵਰਿੰਦਰਜੀਤ ਸਿੰਘ ਬਜਾਜ ਅਤੇ ਪੰਕਜ ਬਾਵਾ ਨੇ ਕਿਹਾ ਕਿ ਸਹਾਰਾ ਫਾਊਂਡੇਸ਼ਨ ਅਤੇ ਭਾਰਤ ਭਰ ਵਿੱਚ ਅਜਿਹੀਆਂ ਗੈਰ-ਸਿਆਸੀ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਪਰ ਖੂਨਦਾਨ ਕਰਨ ਤੋਂ ਬਾਅਦ ਸਬੰਧਿਤ ਵਲੰਟੀਅਰਾਂ ਨੂੰ ਸਰਕਾਰੀ ਤੌਰ ਤੇ ਦਿੱਤੀ ਜਾਂਦੀ ਡਾਈਟ ਰਕਮ ਬਹੁਤ ਘੱਟ ਹੈ, ਸੋ ਇਸ ਰਕਮ ਵਿੱਚ ਵਾਧਾ ਕੀਤਾ ਜਾਵੇ ਅਤੇ ਕਿਹਾ ਕਿ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਆਯੂਸ਼ਮਾਨ ਸਿਹਤ ਬੀਮਾ ਪਾਲਿਸੀ ਅਧੀਨ ਲਿਆ ਕੇ ਉਨ੍ਹਾਂ ਨੂੰ ਵਿਸ਼ੇਸ਼ ਕਾਰਡ ਜਾਰੀ ਕੀਤਾ ਜਾਵੇ।ਰੇਲਵੇ ਵਿੱਚ ਸਫਰ ਦੌਰਾਨ ਵਿਸ਼ੇਸ਼ ਪਾਸ ਜਾਰੀ ਕੀਤਾ ਜਾਵੇ, ਟੋਲ ਪਲਾਜ਼ੇ ਵਿੱਚ ਛੋਟ ਦਿੱਤੀ ਜਾਵੇ, ਜਦੋਂ ਵੀ ਕੋਈ ਖੂਨਦਾਨੀ ਸਿਹਤ ਕੇਂਦਰ ਜਾਵੇ ਤਾਂ ਉਸ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਇਲਾਜ਼ ਫਰੀ ਅਤੇ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ ਤਾਂ ਜੋ ਇਹਨਾਂ ਖੂਨਦਾਨੀਆਂ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਵੀ ਉਤਸ਼ਾਹਿਤ ਹੋ ਸਕਣ।
ਇਸ ਮੌਕੇ ਕਰਿਸ਼ ਕਥੂਰੀਆ, ਮੁਕੇਸ਼ ਗਰਗ ਅਤੇ ਸਹਾਰਾ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …