ਪ੍ਰਿੰਸੀਪਲ ਨੇ ਲਗਾਏ ਪੌਦੇ ਤੇ ਵਾਤਾਵਰਣ ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਖਾਲਸਾ ਕਾਲਜ ਫਾਰ ਵੁਮੈਨ ਦੇ ਰੋਟਰੈਕਟ ਕਲੱਬ ਨੇ ਇੰਡੀਅਨ ਚੈਂਬਰ ਆਫ ਇੰਟਰਨੈਸ਼ਨਲ ਬਿਜ਼ਨਸ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਅਦਾਰਿਆਂ ‘ਚ ਰੁੱਖ ਲਗਾਉਣ ਦੀ ਗਤੀਵਿਧੀ ਦਾ ਆਯੋਜਨ ਕਰ ਕੇ ਸ਼ੁੱਧ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ।
ਪ੍ਰਿੰਸੀਪਲ ਨਾਨਕ ਸਿੰਘ ਨੇ ਵਾਤਾਵਰਣ ਦੇ ਵੱਖ ਵੱਖ ਪਹਿਲੂਆਂ ਪਾਣੀ ਬਚਾਓ, ਰੁੱਖ ਲਗਾਓ, ਰਹਿੰਦ ਖੂੰਹਦ ਨੂੰ ਘਟਾਓ ਅਤੇ ਸਿਹਤਮੰਦ ਜੀਵਨ ਜਿਉਣ ਦੀ ਕਲਾ ਅਪਨਾਓ ਆਦਿ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੁਦਰਤ ਨੂੰ ਚੁਣੌਤੀ ਦੇ ਰਿਹਾ ਹੈ।ਜੇਕਰ ਮਨੁੱਖਤਾ ਨੂੰ ਜਿਉਦਾ ਰੱਖਣਾ ਹੈ ਤਾਂ ਮਨੁੱਖਤਾ ਅਤੇ ਕੁਦਰਤ ਦਰਮਿਆਨ ਸੰਤੁਲਨ ਬਣਾਉਣ ਬਹੁਤ ਹੀ ਜ਼ਰੂਰੀ ਹੈ।
ਖਾਲਸਾ ਕਾਲਜ ਵੂਮੈਨ ਵਿਖੇ ਇੰਡੀਅਨ ਚੈਂਬਰ ਆਫ਼ ਇੰਟਰਨੈਸ਼ਨਲ ਬਿਜ਼ਨਸ ਦੇ ਉਤਰੀ ਖੇਤਰ ਦੇ ਮੀਤ ਪ੍ਰਧਾਨ ਪੁਨੀਤ ਸਿੰਘ ਛੱਤਵਾਲ ਸਮੇਤ ਗਰੀਸ ਅੰਬੈਸੀ ਤੋਂ ਅੰਤਰਰਾਸ਼ਟਰੀ ਪ੍ਰਤੀਨਿਧੀ ਯੇਰਾਸਿਮੋ ਲਾਜ਼ਾਰਿਸ ਨੇ ਪ੍ਰਿੰ: ਡਾ: ਸੁਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਅਤੇ ਕਾਲਜ ਕੈਂਪਸ ‘ਚ ਰੁੱਖ ਲਗਾਏ।ਹਰ ਘਰ ਸਿਹਤਮੰਦ ਪ੍ਰੋਗਰਾਮ ਦੇ ਸਬੰਧ ‘ਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਸੱਭਿਆਚਾਰਕ ਮੰਤਰਾਲੇ, 94.3 ਮਾਈ ਐਫ.ਐਮ ਦੁਆਰਾ ਸ਼ੁਰੂ ਕੀਤੀ ਗਈ।ਮੁਹਿੰਮ ਸਦਕਾ ਡਾ. ਸੁਰਿੰਦਰ ਕੌਰ ਨੇ ਸ਼ਹਿਰ ਵਾਸੀਆਂ ਨੂੰ ਪੱਤਰ ਰਾਹੀਂ ਸਿਹਤਮੰਦ ਖੁਰਾਕ ਅਤੇ ਸਹੀ ਜੀਵਨ ਸ਼ੈਲੀ ਨੂੰ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤਮਨਬੀਰ ਕੌਰ, ਡਾ. ਚੰਚਲ ਬਾਲਾ ਅਤੇ ਡਾ. ਜਸਵਿੰਦਰ ਸਿੰਘ ਵੀ ਹਾਜ਼ਰ ਸਨ
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਸ਼੍ਰੀਮਤੀ ਨਾਗਪਾਲ ਦੀ ਅਗਵਾਈ ਹੇਠ ਵਿਗਿਆਨ ਵਿਭਾਗ ਵਲੋਂ ਵਾਤਾਵਰਣ ਪ੍ਰਤੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਕੁਇੱਜ਼ ਮੁਕਾਬਲਾ ਕਰਵਾਇਆ ਗਿਆ।ਇਸ ਉਪਰੰਤ ਪ੍ਰਿੰ: ਨਾਗਪਾਲ ਨੇ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ।ਇਸ ਮੌਕੇ ਪ੍ਰਿੰ: ਸ਼੍ਰੀਮਤੀ ਨਾਗਪਾਲ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਰੱੁਖ ਲਗਾਉਣ, ਪਲਾਸਿਟਕ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …