Friday, February 27, 2026

ਵਿਰਸਾ ਵਿਹਾਰ ਵਿਖੇ ਚਿਲਡਰਨ ਥੀਏਟਰ ਵਰਕਸ਼ਾਪ ਮੌਕੇ ਰੰਗਮੰਚ ਤੇ ਨ੍ਰਿਤ ਸਮਾਗਮ 16 ਜੂਨ ਨੂੰ

ਅੰਮ੍ਰਿਤਸਰ, 14 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 15 ਰੋਜ਼ਾ ਚਿਲਡਰਨ ਥੀਏਟਰ ਤੇ ਨ੍ਰਿਤ ਵਰਕਸ਼ਾਪ ਮਿਤੀ 2 ਤੋਂ 16 ਜੂਨ ਤੱਕ ਆਯੋਜਿਤ ਕੀਤੀ ਗਈ।ਜਿਸ ਵਿੱਚ ਰੋਜ਼ਾਨ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕ ਅਤੇ ਨ੍ਰਿਤ ਪ੍ਰੋਗਰਾਮਾਂ ਦੀ ਪੇਸ਼ਕਾਰੀ ਵਿਰਸਾ ਵਿਹਾਰ ਵਿਖੇ 16 ਜੂਮ ਨੂੰ ਸਵੇਰੇ 11.00 ਵਜੇ ਕੀਤੀ ਜਾਵੇਗੀ।
ਇਸ ਵਰਕਸ਼ਾਪ ਵਿੱਚ ਰੰਗਮੰਚ ਤੇ ਨ੍ਰਿਤ ਦੇ ਮਾਹਿਰ ਈਮੈਨੁਅਲ ਸਿੰਘ ਅਤੇ ਆਵਾਸ ਸੇਠੀ ਨੇ ਬੱਚਿਆਂ ਨੂੰ ਰੰਗਮੰਚ ਤੇ ਨ੍ਰਿਤ ਦੇ ਗੁਰ ਸਿਖਾਏ।ਇਸ ਵਰਕਸ਼ਾਪ ਵਿੱਚ 6 ਸਾਲ ਤੋਂ 14 ਸਾਲ ਤੱਕ ਦੇ ਬੱਚਿਆ ਨੇ ਹਿੱਸਾ ਲਿਆ।16 ਜੂਨ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਲੇਖਕ ਡਾ. ਆਤਮਜੀਤ ਦਾ ਲਿਖਿਆ ਬਾਲ ਨਾਟਕ ‘ਗੁਬਾਰੇ’ ਦਾ ਮੰਚਣ ਈਮੈਨੁਅਲ ਸਿੰਘ ਵਲੋਂ ਨਿਰਦੇਸ਼ਤ ਕੀਤਾ ਜਾਵੇਗਾ ਅਤੇ ਡਾਂਸ ਕੋਰਿਓਗਰਾਫ਼ਰ ਆਵਾਸ ਸੇਠੀ ਵਲੋਂ ਨ੍ਰਿਤ ਦੀ ਪੇਸ਼ਕਾਰੀ ਕਰਵਾਈ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …