Sunday, December 22, 2024

ਅੰਮ੍ਰਿਤਸਰ ‘ਚ ਮਹਿਲਾ ਫੁੱਟਬਾਲ ਦਾ ਮਹਾਂਕੁੰਭ ਅੱਜ ਤੋਂ – ਤਿਆਰੀਆਂ ਮੁਕੰਮਲ

ਵੱਖ-ਵੱਖ ਰਾਜਾਂ ਦੀਆਂ 12 ਮਹਿਲਾ ਟੀਮਾਂ ਦਰਮਿਆਨ ਹੋਣਗੇ ਮੁਕਾਬਲੇ- ਪ੍ਰਧਾਨ ਔਲਖ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪਵਿੱਤਰ ਧਰਤੀ

Fole Photo

‘ਤੇ ਪਹਿਲੀ ਵਾਰ ਕਰਵਾਈ ਜਾ ਰਹੀ 27ਵੀਂ ਹੀਰੋ ਸੀਨੀਅਰ ਵੁਮੈਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦਾ ਆਗਾਜ਼ ਅੱਜ ਸਥਾਨਕ ਗੁਰੂ ਨਾਨਕ ਖੇਡ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਣ ਜਾ ਰਿਹਾ ਹੈ, ਜਿਸ ਦੀਆਂ ਸਮੁੱਚੀਆਂ ਤਿਆਰੀਆਂ ਨੂੰ ਪੂਰਾ ਕਰਦਿਆਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਸਥਾਨਕ ਗੁਰੁ ਨਾਨਕ ਖੇਡ ਸਟੇਡੀਅਮ ਦੇ ਮੈਦਾਨ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਜ਼ਿਲ੍ਹਾ ਫੁੱਟਬਾਲ ਐਸੋਸਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਔਲਖ ਸਾਬਕਾ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਅਤੇ ਵਿਜੈ ਬਾਲੀ ਮੈਂਬਰ ਕਾਰਜਕਾਰਨੀ ਏ.ਆਈ.ਐਫ.ਐਫ. ਅਤੇ ਜਾਇਟ ਸਕੱਤਰ ਪੰਜਾਬ ਫੁੱਟਬਾਲ ਅੇਸੀਏਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਤੋਂ 28 ਜੂਨ ਤੱਕ ਚੱਲਣ ਵਾਲੇ ਮਹਿਲਾ ਫੁੱਟਬਾਲ ਦੇ ਮਹਾਂਕੁੰਭ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਹਨ।ਪੂਲ ਏ ਵਿੱਚ ਪੰਜਾਬ, ਤਾਮਿਲਨਾਡੂ, ਚੰਡੀਗੜ੍ਹ, ਓਡੀਸ਼ਾ, ਕਰਨਾਟਕਾ ਤੇ ਝਾਰਖੰਡ ਅਤੇ ਪੂਲ-ਬੀ ਵਿੱਚ ਮਣੀਪੁਰ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰਾ, ਰੇਲਵੇ ਵਿਭਾਗ, ਪੱਛਮੀ ਬੰਗਾਲ ਅਤੇ ਹਰਿਆਣਾ ਦੀਆਂ ਟੀਮਾਂ ਹਨ।ਖੇਡ ਮੈਦਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਗੁਰੁ ਨਾਨਕ ਖੇਡ ਸਟੇਡੀਅਮ ਦੇ ਮੈਦਾਨਾਂ ‘ਚ ਰੋਜ਼ਾਨਾ ਤਿੰਨ ਮੈਚ ਕਰਵਾਏ ਜਾਣਗੇ।ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ 14 ਜੂਨ 2023 ਨੂੰ ਸ਼ਾਮ 4.30 ਵਜੇ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਵਲੋਂ ਪੰਜਾਬ ਤੇ ਚੰਡੀਗੜ੍ਹ ਦੀਆਂ ਟੀਮਾਂ ਦਰਮਿਆਨ ਹੋ ਰਹੇ ਮੈਚ ਦੀ ਸ਼ੁਰੂਆਤ ਕਰਵਾ ਕੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਫੁੱਟਬਾਲ ਦੇ ਮਹਾਨ ਖਿਡਾਰੀਆਂ ਤੇ ਕੌਮਾਂਤਰੀ ਐਵਾਰਡ ਪ੍ਰਾਪਤ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਮੀਰ ਥਾਪਰ ਪ੍ਰਧਾਨ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ਼੍ਰੀਮਤੀ ਪ੍ਰਿਆ ਥਾਪਰ ਚੇਅਰਪ੍ਰਸਨ ਪੰਜਾਬ ਵੁਮੈਨ ਫੁੱਟਬਾਲ, ਹਰਜਿੰਦਰ ਸਿੰਘ ਸਕੱਤਰ ਪੀ.ਐਫ.ਏ ਵਿਸੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ।
ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਛੀਨਾ, ਸੁਖਚੈਨ ਸਿੰਘ ਗਿੱਲ, ਪ੍ਰਦੀਪ ਕੁਮਾਰ ਸਕੱਤਰ ਡੀ.ਐਫ.ਏ., ਪਰਮਿੰਦਰ ਸਿੰਘ ਸਰਪੰਚ ਪ੍ਰੈਸ ਸਕੱਤਰ, ਸਰਪ੍ਰਸਤ ਜਤਿੰਦਰ ਸਿੰਘ ਭਾਟੀਆ, ਸਵਰਾਜ ਸਿੰਘ ਸ਼ਾਮ, ਜਤਿੰਦਰ ਸਿੰਘ ਰਿੱਕੀ ਸੰਯੁਕਤ ਸਕੱਤਰ, ਅੰਮ੍ਰਿਤਪਾਲ ਸਿੰਘ ਮਾਣਾ ਮੀਤ ਪ੍ਰਧਾਨ, ਮਾ. ਹਰਜਿੰਦਰ ਸਿੰਘ ਸੰਧੂ ਮੈਂਬਰ ਕਾਰਜਕਾਰਨੀ ਸਮੇਤ ਹੋਰ ਫੁੱਟਬਾਲ ਖਿਡਾਰੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …