ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਵਾਲਮੀਕਿ ਅਤੇ ਮਜ੍ਹਬੀ ਸਿੱਖ ਸਮਾਜ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਉਣ ਲਈ ਇੱਕ ਵਫਦ ਹਲਕਾ ਪੱਛਮੀ
ਵਿਧਾਇਕ ਡਾ. ਜਸਬੀਰ ਸਿੰਘ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਸੌੰਪਿਆ।ਉਨਾਂ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰੇ ਨੂੰ ਸੂਬਾ ਪੱਧਰੀ ਕਮਿਊਨਿਟੀ ਭਵਨ ਬਣਾਉਣ ਲਈ ਜਗ੍ਹਾ ਦੇਣ ਅਤੇ ਬਾਬਾ ਜੀਵਨ ਸਿੰਘ ਮੈਮੋਰੀਅਲ ਅਤੇ ਰਿਸਰਚ ਟਰੱਸਟ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਰਜਿਸਟਰੀ ਕਰਵਾਉਣ ਦੀ ਮੰਗ ਕੀਤੀ।‘ਆਪ’ ਵਿਧਾਇਕ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਹ ਮੰਗਾਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਤੱਕ ਪਹੁੰਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਨਗੇ।
ਇਸ ਮੋਕੇ ਕਮਾਂਡੈਂਟ ਜਸਕਰਨ ਸਿੰਘ, ਪ੍ਰਧਾਨ ਮਲਕੀਤ ਸਿੰਘ ਖਾਲਸਾ, ਐਸ.ਡੀ.ਓ ਸੰਦੀਪ ਸਿੰਘ ਵੇਰਕਾ, ਗੁਰਜਿੰਦਰ ਸਿੰਘ ਰਾਜਾ, ਸਰਦਾਰ ਬਲਜਿੰਦਰ ਸਿੰਘ ਬੱਲ, ਸਰਦਾਰ ਲਵਜੀਤ ਸਿੰਘ, ਦਵਿੰਦਰ ਸਿੰਘ ਪਹਿਲਵਾਨ, ਸਰਦਾਰ ਅਮਰਜੀਤ ਸਿੰਘ, ਸਰਦਾਰ ਜੱਜਵਿੰਦਰ ਸਿੰਘ ਜੱਜੀ ਆਦਿ ਮੌਜ਼ੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media