
ਅੰਮ੍ਰਿਤਸਰ, 21 ਦਸੰਬਰ (ਸਾਜਨ) – ਸ਼ਿਵ ਸੈਨਾ ਹਿੰਦੋਸਤਾਨ ਵਲੋਂ ਯੂਥ ਵਿੰਗ ਨੂੰ ਮਜਬੂਤ ਕਰਨ ਲਈ ਜਿਲਾ ਪ੍ਰਧਾਨ ਰਾਹੂਲ ਖੋਸਲਾ ਨੇ ਚੌਂਕ ਫਰੀਦ ਵਿਖੇ ਅਹਿਮ ਮੀਟਿੰਗ ਦੌਰਾਨ ਸੋਰਵ ਦਿਵਾਨ ਨੂੰ ਸ਼ਹਿਰੀ ਸੈਕਟਰੀ, ਆਸ਼ੂ ਮੈਨੀ ਪ੍ਰਧਾਨ ਵਾਰਡ ਨੰ.13 ਅਤੇ ਸਤੀਸ਼ ਅਰੋੜਾ ਨੂੰ ਵਾਰਡ ਨੰ. 26 ਦਾ ਉਪ ਪ੍ਰਧਾਨ ਨਿਯੂੱਕਤ ਕੀਤਾ ਗਿਆ।ਇਸ ਮੌਕੇ ਰਾਹੂਲ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੀ ਮਜਬੂਤੀ ਲਈ ਅੰਮ੍ਰਿਤਸਰ ਦੀਆਂ 65 ਵਾਰਡਾਂ ਵਿੱਚ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਜਲਦ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਯੁਥ ਵਿੰਗ ਦਾ ਮੁੱਖ ਟੀਚਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਕਿਸੇ ਦੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਮਾਸੂਮਾਂ ਦੀ ਹੱਤਿਆ ਬੜੀ ਹੀ ਮੰਦਭਾਗੀ ਘਟਨਾ ਹੈ।ਦੇਸ਼ ਦੇ ਹਰ ਇਕ ਨੌਜਵਾਨ ਨੂੰ ਇਕਜੂੱਟ ਹੋ ਕੇ ਅੱਤਵਾਦ ਦਾ ਖਾਤਮਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੇ ਸਾਰੇ ਹੀ ਅਹੂਦੇਦਾਰ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਉਪਰਾਲੇ ਕਰਣਗੇ।ਨਵੇ ਬਣੇ ਆਗੂਆਂ ਸੋਰਵ ਦਿਵਾਨ, ਸਤੀਸ਼ ਅਰੋੜਾ ਅਤੇ ਆਸ਼ੂ ਮੈਨੀ ਨੇ ਜਿਲ੍ਹਾਂ ਪ੍ਰਧਾਨ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ ਹੈ ਪੁਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ।ਇਸ ਮੌਕੇ ਗੋਰਵ ਮੈਨੀ ਸ਼ਹਿਰੀ ਪ੍ਰਧਾਨ, ਸ਼ਿਵੂ ਵਾਂਸਲ ਜਿਲਾ ਸੈਕਟਰੀ, ਮਨਮੋਹਨ ਅਟਵਾਲ ਜਿਲ੍ਹਾਂ ਉਪ ਪ੍ਰਧਾਨ, ਅੰਕਿਤ, ਸੋਨੂ ਪਹਿਲਵਾਨ, ਅੰਕੂਸ਼ ਮਹਾਜਨ, ਪਪੂ, ਅਸ਼ੀਸ਼, ਦਿਪਾਨਸ਼ੂ, ਜੀਨੂ, ਰਾਹੂਲ ਭੰਡਾਰੀ, ਅੰਮ੍ਰਿਤਪਾਲ, ਸ਼ੂਬਮ, ਸਾਹਿਲ, ਇੰਦਰਜੀਤ, ਰਿੰਕੂ, ਬਿੱਲਾ ਜੂਡੋ, ਹਰਜੀਤ, ਸੰਦੀਪ, ਦਵਿੰਦਰ, ਮੰਨੂ ਬੋਕਸਰ, ਪ੍ਰਿੰਸ, ਬੋਬੀ ਜੂਡੋ ਆਦਿ ਹਾਜਰ ਸਨ।
Punjab Post Daily Online Newspaper & Print Media