Wednesday, October 14, 2026

ਜਥੇ. ਵਡਾਲੀ ਤੇ ਮਾਨ ਨੇ ਕੀਤਾ ਅਕਾਲੀ ਜਥਾ ਸ਼ਹਿਰੀ ਦੇ ਨਵੇ ਅਹਦੇਦਾਰਾਂ ਦਾ ਸਨਮਾਨ

ਨਵੇ ਚੁਣੇ ਅਹੁਦੇਦਾਰਾਂ ਨੂੰ ਸਨਮਾਨਤ ਕਰਦੇ ਹੋਏ ਜਥੇ. ਦਿਲਬਾਗ ਸਿੰਘ ਵਡਾਲੀ, ਜਥੇ. ਅਵਤਾਰ ਸਿੰਘ ਮਾਨ, ਗੁਰਪ੍ਰੀਤ ਸਿੰਘ ਵਡਾਲੀ ਤੇ ਹੋਰ।
ਨਵੇ ਚੁਣੇ ਅਹੁਦੇਦਾਰਾਂ ਨੂੰ ਸਨਮਾਨਤ ਕਰਦੇ ਹੋਏ ਜਥੇ. ਦਿਲਬਾਗ ਸਿੰਘ ਵਡਾਲੀ, ਜਥੇ. ਅਵਤਾਰ ਸਿੰਘ ਮਾਨ, ਗੁਰਪ੍ਰੀਤ ਸਿੰਘ ਵਡਾਲੀ ਤੇ ਹੋਰ।

ਛੇਹਰਟਾ, 21 ਦਸੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋ ਸ਼ਹਿਰੀ ਜਥੇ ਦੇ ਨਵਂੇ ਢਾਂਚੇ ਵਿਚ ਸ਼ਾਮਿਲ ਕੀਤੇ ਗਏ ਜਿਲਾ ਜਰਨਲ ਸਕੱਤਰ ਅਰੁਣ ਸ਼ਰਮਾ, ਵਾਰਡ ਨੰਬਰ 62 ਦੇ ਪ੍ਰਧਾਨ ਨਿਸ਼ਾਨ ਸਿੰਘ ਡੇਅਰੀ ਵਾਲੇ ਤੇ ਵਾਰਡ ਨੰਬਰ 65 ਦੇ ਪ੍ਰਧਾਨ ਬਲਕਾਰ ਸਿੰਘ ਮਟੀਆ ਤੇ ਨਵ-ਨਿਯੁੁੱਕਤ ਅਹੁਦੇਦਾਰਾਂ ਨੂੰ ਜਥੇ. ਵਡਾਲੀ ਤੇ ਮਾਨ ਵਲੋ ਸਨਮਾਨਤ ਕੀਤਾ ਗਿਆ।ਛੇਹਰਟਾ ਵਿਖੇ ਸਰਕਲ ਪ੍ਰਧਾਨ ਜਥੇ. ਅਵਤਾਰ ਸਿੰਘ ਮਾਨ ਦੀ ਦੇਖ ਰੇਖ ਹੇਠ ਕਰਵਾਈ ਗਈ ਵਾਰਡ ਨੰਬਰ 62 ਤੇ 65 ਦੇ ਸਮੂੰਹ ਅਕਾਲੀ ਵਰਕਰਾਂ ਦੀ ਬੈਠਕ ਦੋਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਜਥੇ. ਦਿਲਬਾਗ ਸਿੰਘ ਵਡਾਲੀ ਤੇ ਯੂਥ ਅਕਾਲੀ ਦਲ ਦੇ ਕੋਮੀ ਸਕੱਤਰ ਗੁਰਪ੍ਰੀਤ ਸਿੰਘ ਵਡਾਲੀ ਨੇ ਕਿਹਾ ਕਿ ਜਿਲਾ ਪ੍ਰਧਾਨ ਸੰਧੂ ਨੇ ਉਪਰੋਕਤ ਆਗੂਆਂ ਨੂੰ ਨਵੇ ਸਿਰੇ ਤੋ ਜਿੰਮੇਵਾਰੀਆਂ ਦੇ ਕੇ ਇਹ ਸਾਬਿਤ ਕੀਤਾ ਹੈ ਕਿ ਅਕਾਲੀ ਦਲ ਵਿਚ ਬਿਨਾਂ ਭੇਦਭਾਵ ਦੇ ਮਿਹਨਤੀ ਤੇ ਜੂਝਾਰੂ ਵਰਕਰਾਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਇਸ ਮੋਕੇ ਵਡਾਲੀ ਤੇ ਮਾਨ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਕੋਮ ਦੀ ਚੜਦੀ ਕਲ੍ਹਾ ਤੇ ਦੇਸ਼ ਦੀ ਤੱਰਕੀ ਲਈ ਯਤਨਸ਼ੀਲ ਰਿਹਾ ਹੈ ਤੇ ਹਮੇਸ਼ਾਂ ਹੀ ਰਹੇਗਾ। ਇਸ ਮੋਕੇ ਦਿਲਬਾਗ ਸਿੰਘ ਲੇਹਲੀ, ਡਾ. ਜਸਵੰਤ ਸਿੰਘ, ਜਥੇ. ਗੁਰਚਰਨ ਸਿੰਘ, ਅਵਤਾਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਪੰਜਵੜ੍ਹ, ਰਣਜੀਤ ਸਿੰਘ ਮਾਨ, ਸੁਰਜੀਤ ਸਿੰਘ ਅਰਜਨ ਨਗਰ ਵਾਲੇ, ਚੰਨਣ ਸਿੰਘ, ਸਤਨਾਮ ਸਿੰਘ ਕਲਕੱਤਾ, ਸੋਹਨ ਸਿੰਘ ਮਿਸਤਰੀ, ਤਰਸੇਮ ਸਿੰਘ ਮਾਨ ਆਦਿ ਦੇ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply