ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਮਾਨਵਤਾ ਨੂੰ ਸਮਰਪਿਤ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਦੇ ਵਿਹੜੇ ਵਿੱਚ ਇਸ ਮੌਕੇ ਵਿਸ਼ੇਸ਼ ਯੋਗ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਕੀ ਕਰਮਚਾਰੀਆਂ ਨੇ ਇਹਨਾਂ ਕਿਰਿਆਵਾਂ ਵਿੱਚ ਭਾਗ ਲਿਆ।ਖ਼ਾਸ ਕਿਰਿਆਵਾਂ ਤੋਂ ਪਹਿਲਾਂ ਪ੍ਰਭੂ ਪ੍ਰਮਾਤਮਾ ਦੀਆਂ ਅਸੀਸਾਂ ਲਈਆਂ ਗਈਆਂ।ਇਸ ਸੈਸ਼ਨ ਵਿੱਚ ਅਲੋਮਸ਼ਵਿਲੋਮ, ਪ੍ਰਣਾਯਾਮ ਅਤੇ ਬ੍ਰਾਹਮਰੀ ਪ੍ਰਣਾਯਾਮ ਕਰਵਾਇਆ ਗਿਆ।ਸਰੀਰ ਨੂੰ ਫਿੱਟ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਸਕੂਲ ਦੇ ਯੋਗ ਗੁਰੂ ਵਲੋਂ ਸੂਰਯ ਨਮਸਕਾਰ, ਚੱਕਰ ਆਸਨ, ਪਰਬਤ ਆਸਨ, ਭੁਜੰਗ ਆਸਨ, ਤਾੜ ਆਸਨ, ਹਾਸ ਯੋਗ, ਲੰਬੇ ਤੇ ਡੂੰਘੇ ਸਾਹ ਅਤੇ ਤਾੜੀਆਂ ਮਾਰਨ ਦਾ ਅਭਿਆਸ ਕਰਵਾਇਆ ਗਿਆ। ਇਸ ਯੋਗ ਸੈਸ਼ਨ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਈ।ਯੋਗ ਨਾਲ ਸੰਬੰਧਿਤ ਇੱਕ ਆਨਸ਼ਲਾਈਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਦੇ ਲਈ ਯੋਗ ਕਰਨਾ ਚਾਹੀਦਾ ਹੈ।ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਨੇ ਇਸ ਮੌਕੇ ਤੇ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸਰੀਰ ਅਤੇ ਮਨ ਨੂੰ ਮਜ਼਼ਬੂਤ ਕਰਨ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਯੋਗ ਮਾਨਵ ਚੇਤਨਾ ਤੇ ਕਲਿਆਣ ਨੂੰ ਅੱਗੇ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।
Check Also
ਐਮ.ਐਡ ਸਮੈਸਟਰ-1 ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸੰਗਰੂਰ, 30 ਜੂਨ (ਜਗਸੀਰ ਲੋਂਗੋਵਾਲ) – ਐਸ.ਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਦੇ ਐਮ.ਐਡ ਸੈਮੈਸਟਰ-1 ਦੇ …