ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ
ਨਾਲ ਚਲਾਏ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਸ਼ਰਧਾਲੂਆਂ ਨੂੰ ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਦੇ 5ਵੀਂ ਧਾਰਮਿਕ ਯਾਤਰਾ ਦੋਰਾਨ ਦਰਸ਼ਨ ਕਰਵਾਏ ਗਏ।ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਤੋਂ ਸੰਸਥਾ ਦੇ ਸੇਵਾਦਾਰਾਂ ਵਲੋਂ ਬੱਸ ਨੂੰ ਝੰਡੀ ਦੇ ਕੇ ਰਵਾਨਾ ਗਿਆ।ਸੰਸਥਾ ਦੇ ਹਾਜ਼ਰ ਸੇਵਾਦਾਰ ਜਨਕ ਰਾਜ ਚੱਕੀ ਵਾਲੇ, ਮਿੰਟੂ ਬਾਂਸਲ, ਗੋਬਿੰਦ ਰਾਮ ਗੋਂਦਾਂ, ਪ੍ਰੇਮ ਚੰਦ ਗਰਗ, ਮੁਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼, ਕੌਲਾਂ ਵਾਲਾ ਟੋਭਾ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੇ ਦਰਸ਼ਨ ਵੀ ਕਰਵਾਏ ਗਏ।
ਇਸ ਮੌਕੇ ਗੁਰਪ੍ਰਤਾਪ ਰਤਨ ਬੌਬੀ, ਮਨੋਜ ਸ਼ਰਮਾ, ਗੋਰਾ ਲਾਲ ਮਿੱਤਲ, ਮੇਲਾ ਰਾਮ ਸ਼ਰਮਾ, ਗੋਰਾ ਲਾਲ ਕਾਸਲ, ਨਛੱਤਰ ਸ਼ਰਮਾ, ਰਾਮ ਜਸ ਜ਼ਿਦਲ, ਬਗੀਰਥ ਰਾਏ ਕਾਲਾ, ਲਖਵਿੰਦਰ ਲੱਖੀ, ਸਤਪਾਲ ਗਰਗ, ਸ਼ਾਸਨ ਕਾਂਸਲ ਤੇ ਹੋਰ ਸ਼ਰਧਾਲੂ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media