ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਸੰਗਰੂਰ ਦੀ ਟੀਮ ਵਲੋਂ “ਮੇਰਾ ਸ਼ਹਿਰ
ਮੇਰਾ ਮਾਣ” ਮੁਹਿੰਮ ਤਹਿਤ ਸ਼ਹਿਰ ਨੂੰ ਕਲੀਨ ਗ੍ਰੀਨ ਪ੍ਰਦੂਸ਼ਣ ਫ੍ਰੀ ਬਣਾਉਣ ਲਈ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ।ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਐਨ.ਸੀ.ਸੀ ਵਲੰਟੀਅਰਾਂ ਨੇ ਵੀ ਸਹਿਯੋਗ ਦਿੰਦਿਆਂ ਸਬਜ਼ੀ ਮੰਡੀ, ਫ਼ਲ ਮੰਡੀ ਅਤੇ ਸੁਨਾਮੀ ਗੇਟ ਸਥਿਤ ਰੇਹੜ੍ਹੀ -ਫੜੀ ਵਾਲਿਆਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਅਤੇ ਕੂੜਾ ਬਾਹਰ ਸੁੱਟ ਕੇ ਉਸ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਦਿਆਂ ਜੂਟ ਦੇ ਬੈਗ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਦੌਰਾਨ ਟੀਮ ਨੇ ਵਲੰਟੀਅਰਾਂ ਨਾਲ ਮਿਲ ਕੇ ਮੈਗਜ਼ੀਨ ਮੁਹੱਲਾ ਪਾਰਕ ਵਿੱਚ ਫ਼ਲ ਤੇ ਛਾਂ ਦੇਣ ਵਾਲੇ ਬੂਟੇ ਲਗਾਏ ਗਏ ਜਿੰਨਾਂ ਨੂੰ ਪੰਜਾਬ ਪਲਾਂਟੇਸ਼ਨ ਐਪ ‘ਤੇ ਲਿੰਕ ਕੀਤਾ ਗਿਆ।ਸਵੱਛਤਾ ਸਬੰਧੀ ਸਹੁੰ ਚੁੱਕਾਈ ਗਈ ਅਤੇ ਨਗਰ ਕੌਂਸਲ ਵਲੋਂ ਵਲੰਟੀਅਰਾਂ ਨੂੰ ਯਾਦਗਾਰ ਵਜੋਂ ਜੂਟ ਦੇ ਥੈਲੇ ਵੰਡੇ ਗਏ।
ਇਸ ਮੁਹਿੰਮ ਵਿੱਚ ਕਾਰਜ ਸਾਧਕ ਅਫ਼ਸਰ ਬਾਲਕ੍ਰਿਸ਼ਨ, ਸੈਨੀਟੇਸ਼ਨ ਸੁਪਰਡੈਂਟ ਜਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਜੀਤਾ ਰਾਮ, ਸੀ.ਐਫ ਗੁਰਿੰਦਰ ਕੁਮਾਰ ਨੇ ਵੀ ਸਹਿਯੋਗ ਦਿੱਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media