Friday, October 18, 2024

ਸੀਨੀਅਰ ਨੈਸ਼ਨਲ ਵੁਮੈਨ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ 28 ਜੂਨ ਨੂੰ

26 ਜੂਨ ਨੂੰ ਹੋਣਗੇ ਸੈਮੀਫਾਈਨਲ ਮੈਚ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਪਹਿਲੀ ਵਾਰ ਪੰਜਾਬ ਫੁੱਟਬਾਲ ਅੇਸੋਸੀਏਸ਼ਨ ਵਲੋਂ ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਹੀਰੋ 27ਵੀਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦਾ ਸੈਮੀਫਾਈਨਲ ਮੈਚ 26 ਜੂਨ ਅਤੇ ਫਾਈਨਲ ਮੈਚ 28 ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਵੇਗਾ।
ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 14 ਜੂਨ ਤੋਂ ਸ਼ੁਰੂ ਚੈਂਪੀਅਨਸ਼ਿਪ ਦੇ ਪੂਲ ਮੈਚਾਂ ਦੀ ਸਮਾਪਤੀ ‘ਤੇ ਗਰੁੱਪ-ਏ ਦੀਆਂ 6 ਟੀਮਾਂ ਜਿੰਨਾਂ ਵਿੱਚ ਤਾਮਿਲਨਾਡੂ, ਉਡੀਸਾ, ਝਾਰਖੰਡ, ਚੰਡੀਗੜ, ਕਰਨਾਟਕਾ ਤੇ ਪੰਜਾਬ ਸ਼ਾਮਲ ਹਨ।ਇੰਨਾਂ ਵਿਚੋਂ ਤਾਮਿਲਨਾਡੂ ਦੀ ਟੀਮ ਨੇ 15 ਅੰਕ ਹਾਸਲ ਕਰਕੇ ਪੂਲ ਵਿਚੋਂ ਮੋਹਰੀ ਰਹੀ, ਜਦਕਿ 12 ਅੰਕਾਂ ਨਾਲ ਉਡੀਸਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ਵਿੱਚ ਜਗਾ ਬਣਾਈ।ਇਸੇ ਤਰਾਂ ਗਰੁੱਪ-ਬੀ ਵਿਚੋਂ ਹਰਿਆਣਾ, ਰੇਲਵੇ, ਪੱਛਮੀ ਬੰਗਾਲ, ਮਣੀਪੁਰ, ਹਿਮਾਚਲ ਤੇ ਮਹਾਂਰਾਸ਼ਟਰਾ ਦੀਆਂ ਟੀਮਾਂ ਵਿਚੋਂ ਹਰਿਆਣਾ ਤੇ ਰੇਲਵੇ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।ਪ੍ਰਦੀਪ ਕੁਮਾਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੈਚਾਂ੍ ਵਿੱਚ ਹਰਿਆਣਾ ਦੀ ਟੀਮ ਉਡੀਸਾ ਅਤੇ ਰੇਲਵੇ ਦੀ ਟੀਮ ਤਾਮਿਲਨਾਡੂ ਨਾਲ ਟੱਕਰ ਲਵੇਗੀ।ਇਹ ਸੈਮੀਫਾਈਨਲ ਮੈਚ 26 ਜੂਨ ਨੂੰ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਖੇਡੇ ਜਾਣਗੇ।
ਇਸ ਸਮੇਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਵਿਜੈ ਬਾਲੀ ਤੇ ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਪ੍ਰਧਾਨ ਸੁਖਚੈਨ ਸਿੰਘ ਔਲਖ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਹਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਫਾਈਨਲ ਮੈਚ 28 ਜੂਨ ਨੂੰ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਹੋਵੇਗਾ।ਜੇਤੂ ਟੀਮਾਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਪ੍ਰਧਾਨ ਕਲਿਆਣ ਚੌਬੇ ਮੈਂਬਰ ਪਾਰਲੀਮੈਂਟ ਵਲੋਂ ਤਕਸੀਮ ਕੀਤੇ ਜਾਣਗੇ।ਇਸ ਤੋਂ ਪਹਿਲਾਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਖੇ ਖੇਡੇ ਗਏ ਮੈਚ ਦੌਰਾਨ ਉਡੀਸਾ ਨੇ ਚੰਡੀਗੜ੍ਹ ਨੂੰ ਦੋ ਗੋਲਾਂ ਨਾਲ ਮਾਤ ਦਿੱਤੀ ਜਦਕਿ ਝਾਰਖੰਡ ਦੀ ਟੀਮ ਨੇ ਕਰਨਾਟਕਾ ਨੂੰ ਸਿਫਰ ਦੇ ਮੁਕਾਬਲੇ ਦੋ ਨਾਲ ਹਰਾ ਕੇ ਅਖੀਰਲੇ ਪੂਲ ਮੈਚ ਵਿੱਚ ਜਿੱਤ ਹਾਸਲ ਕੀਤੀ।
ਇਸ ਸਮੇਂ ਜਤਿੰਦਰ ਸਿੰਘ ਮੋਤੀ ਭਾਟੀਆ, ਸੁਖਚੈਨ ਸਿੰਘ ਗਿੱਲ, ਕੋਚ ਭੁਪਿੰਦਰ ਸਿੰਘ ਲੂਸੀ, ਪਰਮਿੰਦਰ ਸਿੰਘ ਸਰਪੰਚ, ਨਰਿੰਦਰ ਕੁਮਾਰ ਪੰਜਾਬ ਪੁਲਿਸ, ਡਾ. ਗੁਰਬਖਸ਼ ਸਿੰਘ ਔਲਖ, ਸਵਰਾਜ ਸਿੰਘ ਸ਼ਾਮ ਸਮੇਤ ਵੱਡੀ ਗਿਣਤੀ ‘ਚ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …