Wednesday, March 11, 2026

ਸੁੰਦਰ ਦਸਤਾਰ ਮੁਕਾਬਲਿਆਂ ‘ਚ ਪੁਨੀਤ ਸਿਹਾਲਾ ਦਾ ਪਹਿਲਾ ਸਥਾਨ

ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਹਰ ਪਿੰਡ ‘ਚ ਕਰਾਵਾਂਗੇ ਦਸਤਾਰ ਮੁਕਾਬਲਾ – ਨੀਰਜ ਸਿਹਾਲਾ

ਸਮਰਾਲਾ, 26 ਜੂਨ (ਇੰਦਰਜੀਤ ਸਿੰਘ ਕੰਗ) – ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ (ਰਜਿ:) ਸਮਰਾਲਾ ਅਤੇ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ (ਐਨ.ਜੀ.ਓ) ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਸਿਹਾਲਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਨੀਰਜ ਸਿਹਾਲਾ ਨੇ ਦੱੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 17 ਸਾਲ ਦੀ ਉਮਰ ਤੱਕ ਦੇ 25 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਬੱਚਿਆਂ ਨੇ ਨਿਰਧਾਰਤ ਸਮੇਂ ਵਿੱਚ ਦਸਤਾਰ ਸਜ਼ਾਈ ਗਈ।ਇਸ ਮੁਕਾਬਲੇ ਸਬੰਧੀ ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਦਲਬੀਰ ਸਿੰਘ ਨੇ ਬਤੌਰ ਕੋਚ ਸੇਵਾ ਨਿਭਾਈ, ਜਿਸ ਵਿੱਚ ਪੁਨੀਤ ਸਿਹਾਲਾ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਨੇ ਦੂਸਰਾ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਮੁੱਖ ਮਹਿਮਾਨ ਇੰਸ: ਕੁਲਜੀਤ ਸਿੰਘ, ਰਮਨ ਵਡੇਰਾ ਪ੍ਰਧਾਨ, ਸ਼ਿਵ ਕੁਮਾਰ ਸ਼ਿਵਲੀ, ਅੰਤਰਜੋਤ ਸਿੰਘ, ਹਰਦੀਪ ਸਿੰਘ ਗਿਆਸਪੁਰਾ ਪ੍ਰਧਾਨ ਬੀ.ਕੇ.ਯੂ, ਗੁਰਮੀਤ ਸਿੰਘ ਢੀਂਡਸਾ, ਰੂਪਮ ਗੰਭੀਰ, ਹਰਜਿੰਦਰ ਕੰਗ, ਰਿੱਕੀ ਰਾਣਾ ਨੇ ਸ਼ਿਰਕਤ ਕੀਤੀ।ਜਿਨ੍ਹਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਟਰਾਫੀਆਂ ਅਤੇ ਸਰਟੀਫਿਕੇਟ ਤਕਸੀਮ ਕੀਤੇ ਅਤੇ ਇਸ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।ਅਖੀਰ ਵਿੱਚ ਚੇਅਰਮੈਨ ਨੀਰਜ ਸਿਹਾਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪਰਵਿੰਦਰ ਮਾਨ, ਲਵਲੀ ਬਸਾਤੀ, ਮਨਪ੍ਰੀਤ ਸਿੰਘ ਟੋਡਰਪੁਰ, ਗੁਰਪ੍ਰੀਤ ਸਿੰਘ ਸਿੱਧੂ, ਜੱਸੀ ਮਾਛੀਵਾੜਾ, ਮੀਂਕੂ ਹਾਂਸ, ਅਮਨ ਬੌਂਦਲੀ, ਜੋਤੀ ਬੌਂਦਲੀ, ਭਾਈ ਗੁਰਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਆਪਣਾ ਪੂਰਨ ਯੋਗਦਾਨ ਪਾਇਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …