ਸਮਰਾਲਾ, 26 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਪੈਨਸ਼ਰਾਂ ਕੋਲੋ 200 ਰੁਪਏ ਪ੍ਰਤੀ ਮਹੀਨਾ ਵਿਕਾਸ ਫੰਡ ਵਸੂਲਣ ਦੇ ਵਿਰੋਧ
ਵਿੱਚ ਅੱਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਅਤੇ ਪਾਵਰਕਾਮ ਮੰਡਲ ਸਮਰਾਲਾ ਦੇ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਹੇਠ ਐਸ.ਡੀ.ਐਮ ਦਫਤਰ ਸਾਹਮਣੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2.59 ਲਾਗੂ ਤਾਂ ਕੀ ਕਰਨਾ ਸੀ, ਉਲਟਾ 200 ਰੁਪਏ ਪ੍ਰਤੀ ਮਹੀਨਾ ਭਾਵ 2400 ਰੁਪਏ ਪ੍ਰਤੀ ਸਲਾਨਾ ਕੱਟਣ ਨਾਲ ਸਰਕਾਰ ਨੇ 84 ਕਰੋੜ ਰੁਪਏ ਸਲਾਨਾ ਪੈਨਸ਼ਨਰਾਂ ਦੀਆਂ ਜੇਬਾਂ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਪਵਨ ਕੁਮਾਰ, ਦਰਸ਼ਨ ਸਿੰਘ, ਸੰਗਤ ਸਿੰਘ ਸੇਖੋਂ ਪ੍ਰਧਾਨ ਟੀ.ਐਸ.ਯੂ, ਗੁਰਚਰਨ ਸਿੰਘ, ਹੁਸ਼ਿਆਰ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ, ਮਾ. ਪ੍ਰੇਮ ਨਾਥ, ਪਰਮਜੀਤ ਸਿੰਘ, ਅਮਰੀਕ ਸਿੰਘ, ਬਖਸ਼ੀਸ਼ ਸਿੰਘ, ਨੈਬ ਸਿੰਘ, ਬਹਾਦਰ ਸਿੰਘ, ਜਸਮੇਰ ਸਿੰਘ, ਰੁਲਦਾ ਸਿੰਘ, ਮੁਖਤਿਆਰ ਸਿੰਘ, ਸਿਕੰਦਰ ਸਿੰਘ, ਬਿਹਾਰੀ ਲਾਲ ਸੱਦੀ, ਮਨਮੋਹਣ ਸਿੰਘ, ਜਸਵੰਤ ਸਿੰਘ, ਸੁਖਦਰਸ਼ਨ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਵਿਸ਼ਦ, ਪ੍ਰੇਮ ਕੁਮਾਰ, ਦਰਸ਼ਨ ਸਿੰਘ ਕੈਸ਼ੀਅਰ, ਦਰਸ਼ਨ ਸਿੰਘ ਕੋਟਾਲਾ, ਹਰਪਾਲ ਸਿੰਘ ਸਿਹਾਲਾ, ਸ਼ਵਿੰਦਰ ਸਿੰਘ, ਸੋਨੀਆ, ਰਵਿੰਦਰ ਕੌਰ ਤੇ ਵੱਖ-ਵੱਖ ਮਹਿਕਮਿਆਂ ਦੇ ਪੈਨਸ਼ਨਰ ਹਾਜ਼ਰ ਹੋਏ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media