ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ (ਰਜਿ: 159) ਦੀ ਵਿਸ਼ੇਸ਼ ਮੀਟਿੰਗ ਗੰਗਾ ਵਾਲਾ ਡੇਰਾ ਵਿਖੇ ਹੋਈ।ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ
ਪ੍ਰਧਾਨ ਅਗਰ ਰਤਨ ਸ਼ਾਮ ਲਾਲ ਸਿੰਗਲਾ ਨੇ ਕੀਤੀ।ਮਨਪ੍ਰੀਤ ਬਾਂਸਲ ਨੇ ਆਪਣੇ ਚਾਰ ਸਾਲ ਦੇ ਪ੍ਰਧਾਨਗੀ ਸਮੇਂ ਦੌਰਾਨ ਕੀਤੇ ਸਮਾਜ ਸੇਵੀ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ।ਜਿਸ ਨੂੰ ਮੀਟਿੰਗ ਨੇ ਸਰਬਸੰਮਤੀ ਨਾਲ ਪਾਸ ਕੀਤਾ।ਅਗਰ ਰਤਨ ਵੇਦ ਹੋਡਲਾ, ਅਗਰ ਰਤਨ ਸ਼ਾਮ ਲਾਲ ਸਿੰਗਲਾ, ਯਸ਼ਪਾਲ ਮੰਗਲਾ, ਵਿਕਰਮ ਗਰਗ ਵਿੱਕੀ ਨੇ ਸਭਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ। ਰਵੀ ਕਮਲ ਗੋਇਲ ਨੇ ਅਗਲੇ ਦੋ ਸਾਲਾਂ ਲਈ ਪ੍ਰਧਾਨਗੀ ਵਾਸਤੇ ਹਕੂਮਤ ਰਾਏ ਜਿੰਦਲ ਦਾ ਨਾਮ ਪੇਸ਼ ਕੀਤਾ ਤੇ ਯਸ਼ਪਾਲ ਸਿੰਗਲਾ ਨੇ ਤਾਦੀਦ ਕੀਤੀ।ਇਸ ਉਪਰੰਤ ਹਕੂਮਤ ਰਾਏ ਜ਼ਿੰਦਲ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਕ੍ਰਿਸ਼ਨ ਸੰਦੋਹਾ ਨੂੰ ਚੁਣਿਆ ਗਿਆ।ਬਾਕੀ ਟੀਮ ਦੇ ਗਠਨ ਲਈ ਪ੍ਰਧਾਨ ਨੂੰ ਅਧਿਕਾਰ ਦਿੱਤੇ ਗਏ।ਬਾਅਦ ਵਿੱਚ ਸਾਰੇ ਮੈਂਬਰਾਂ ਨੇ ਮਹਾਰਾਜਾ ਅਗਰਸੇਨ ਦੀ ਪ੍ਰਤੀਮਾ ਤੇ ਫੁੱਲ ਮਾਲਾ ਭੇਟ ਕਰਕੇ ਅਸ਼ੀਰਵਾਦ ਲਿਆ।
ਮੀਟਿੰਗ ਵਿੱਚ ਹਰੀ ਦੇਵ ਗੋਇਲ, ਰਾਮ ਕੁਮਾਰ ਰਾਮਾ ਆਲਮਪੁਰ, ਟੀ.ਕੇ ਗੁਪਤਾ, ਸ਼ਾਮ ਲਾਲ ਐਡਵੋਕੇਟ, ਪ੍ਰਿੰਸੀਪਲ ਦਿਨੇਸ਼ ਗੁਪਤਾ, ਯੂਥ ਦੇ ਜਨਰਲ ਸਕੱਤਰ ਮਾਸਟਰ ਰਾਜੀਵ ਬਿੰਦਲ, ਮੁਨੀਸ਼ ਕੁਮਾਰ ਗੁਪਤਾ, ਪ੍ਰਭਾਤ ਜ਼ਿੰਦਲ, ਰਾਮ ਲਾਲ ਤਾਇਲ, ਜੀਵਨ ਰੋਕੀ, ਮਦਨ ਲਾਲ ਬੁਢਲਾਡਾ, ਕੇਵਲ ਕ੍ਰਿਸ਼ਨ ਮੈਨੇਜਰ, ਮਾਸਟਰ ਛੱਜੂ ਰਾਮ ਜ਼ਿੰਦਲ, ਸੰਦੀਪ ਜਿੰਦਲ, ਪ੍ਰੇਮ ਭੂਸ਼ਣ ਜਿੰਦਲ, ਰਮੇਸ਼ ਗਰਗ, ਕਮਲ ਜਿੰਦਲ, ਕ੍ਰਿਸ਼ਨ ਜਿੰਦਲ, ਧੀਰਜ ਗੋਇਲ ਸਮੇਤ ਸਭਾ ਦੇ ਸਰਗਰਮ ਮੈਂਬਰ ਮੌਜ਼ਦ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media