Tuesday, April 21, 2026

ਲਾਇਨ ਕਲੱਬ ਸੰਗਰੂਰ ਰਾਇਲ ਵਲੋਂ ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਮੈਡੀਕਲ ਕੈਂਪ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਰਾਇਲ ਵਲੋਂ ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਨਵਦੀਪ, ਮੈਡੀਸਨ ਦੇ ਮਾਹਿਰ ਡਾਕਟਰ ਹਿਮਾਂਸ਼ੂ, ਮਨੋਰੋਗਾਂ ਦੇ ਮਾਹਿਰ ਡਾਕਟਰ ਆਯੁਸ਼ ਸ਼ਰਮਾ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੈਭਵ ਮਿੱਤਲ ਅਤੇ ਦੰਦਾਂ ਦੇ ਡਾਕਟਰ ਸੰਜੀਵ ਕਾਂਸਲ ਨੇ ਮਰੀਜਾਂ ਦਾ ਚੈਕਅੱਪ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਇਸ ਕੈਂਪ ਦਾ ਉਦਘਾਟਨ ਪਿੰਡ ਉਭਾਵਾਲ ਦੇ ਸਰਪੰਚ ਗੁਰਮੇਲ ਸਿੰਘ ਅਤੇ ਪੰਚ ਮੈਂਬਰਾਂ ਨੇ ਕੀਤਾ ਉਨ੍ਹਾਂ ਨੇ ਵਿਦਿਆਲਿਆ ਅਤੇ ਲਾਇਨ ਕਲੱਬ ਸੰਗਰੂਰ ਰਾਇਲ ਦੀ ਬਹੁਤ ਪ੍ਰਸ਼ੰਸਾ ਕੀਤੀ ਇਸ ਕੈਂਪ ਦੌਰਾਨ ਪ੍ਰਿੰਸੀਪਲ ਅੰਜਨਾ ਗੰਗਵਾਰ ਨੇ ਕਲੱਬ ਦੇ ਪ੍ਰਧਾਨ ਐਸ.ਪੀ ਸ਼ਰਮਾ, ਡਾਕਟਰ ਪਰਸ਼ੋਤਮ ਸਾਹਨੀ ਅਤੇ ਹੋਰ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਦੇ ਵਿਕਾਸ ਲਈ ਇਹ ਇਕ ਸ਼ਲਾਘਾਯੋਗ ਕਦਮ ਹੈ।ਕੈਂਪ ਵਿੱਚ ਲਾਈਨ ਕਲੱਬ ਦੇ ਰਿਜ਼ਨਲ ਚੇਅਰਮੈਨ ਅਸ਼ੋਕ ਗਰਗ ਵੀ ਸ਼ਾਮਲ ਹੋਏ।ਤਕਰੀਬਨ 150 ਮਰੀਜ਼ਾਂ ਦਾ ਚੈਕਅੱਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ।
ਇਸ ਕੈਂਪ ਵਿੱਚ ਵਿਕਾਸ ਗੁਪਤਾ, ਭੁਪੇਸ਼ ਭਾਰਦਵਾਜ, ਅੰਕੁਸ਼ ਕਾਂਸਲ, ਡੀ.ਪੀ ਬਾਤਿਸ਼, ਰਾਜੀਵ ਸ਼ਰਮਾ , ਮੋਹਿਤ ਕੁਮਾਰ ਸੀ.ਏ, ਅਸ਼ੋਕ ਗਰਗ ਸੀ.ਏ, ਰਾਜੀਵ ਜ਼ਿੰਦਲ ਇਤਿਹਾਸਕਾਰ, ਨੰਦ ਕਿਸ਼ੋਰ ਰੰਕਾਵਤ ਅਤੇ ਹੋਰ ਮੈਂਬਰਾਂ ਦਾ ਯੋਗਦਾਨ ਅਹਿਮ ਰਿਹਾ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …