Tuesday, July 7, 2026

ਡੀ.ਏ.ਵੀ ਪਬਲਿਕ ਸਕੂਲ ਦਾ ਆਈ.ਆਈ.ਟੀ ਜੇ.ਈ.ਈ ਐਡਵਾਂਸਡ 2023 ‘ਚ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 7 ਵਿਦਿਆਰਥੀਆਂ ਨੇ ਆਈ.ਆਈ ਟੀ.ਜੇ.ਈ.ਈ ਐਡਵਾਂਸਡ – 2023 ਦੀ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਕਰਕੇ ਸਕੂਲ ਦਾ ਨਾਂ ਉਚਾ ਕੀਤਾ।ਵੈਭਵ ਸਿਡਾਨਾ ਨੇ 3488, ਰਵੀਸ਼ ਗੁਲਾਟੀ 3582, ਪਾਰਥ ਗੁਪਤਾ 3805, ਸ਼ਰਣਯ ਮਲਹੋਤਰਾ 5707, ਨਿਮਿਸ਼ ਕਪੂਰ 13686, ਸ਼ਰਿਯਮ ਸਾਵਲਾਨੀ 15254 ਅਤੇ ਸ਼ਰੀਸ਼ ਸਾਵਲਾਨੀ 19433 ਰੈਂਕ ਪ੍ਰਾਪਤ ਕੀਤੇ।
ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਨੇ ਆਪਣੇ ਸੁਨੇਹੇ ਵਿੱਚ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਦੇ ਯਤਨਾਂ ਦੇ ਲਈ ਆਸ਼ੀਰਵਾਦ ਦਿੱਤਾ।ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਵਿਦਿਆਰਥੀਆਂ ਦੀ ਇਸ ਮਹੱਤਵਪੂਰਨ ਪ੍ਰਾਪਤੀ ਦੇ ਲਈ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਇਸ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਉਨ੍ਹਾਂ ਦੇ ਸ਼ਾਨਦਾਰ ਜੇਤੂ ਸਫ਼ਰ ਦੀ ਕਾਮਨਾ ਕੀਤੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …