ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਕਲਿਆਣ ਚੌਬੇ ਹੋਣਗੇ ਮੁੱਖ ਮਹਿਮਾਨ
ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਯਤਨਾਂ ਸਦਕਾ ਅੰਮ੍ਰਿਤਸਰ ਦੀ ਪਵਿੱੱਤਰ ਧਰਤੀ ‘ਤੇ ਦੇਸ਼ ਪੱਧਰੀ ਮਹਿਲਾ ਫੁੱਟਬਾਲ
ਦੇ ਮਹਾਂਕੁੰਭ ਵਜੋਂ ਜਾਣੇ ਜਾਂਦੇ ਹੀਰੋ ਸੀਨੀਅਰ ਨੈਸ਼ਨਲ ਵੁਮੈਨ ਫੁੱਟਬਾਲ ਚੈਂਪੀਅਨਸ਼ਿਪ ਦੀ 27ਵੀਂ ਵਰੇਗੰਢ ਤੇ ਪਹਿਲੀ ਵਾਰ ਕਰਵਾਈ ਗਈ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਰਿਆਣਾ ਅਤੇ ਤਾਮਿਲਨਾਡੂ ਦੀਆਂ ਵੁਮੈਨ ਫੁੱਟਬਾਲ ਟੀਮਾਂ ਦੇਸ਼ ਦੇ ਸਰਵੋਤਮ ਖਿਤਾਬ ਨੂੰ ਹਾਸਲ ਕਰਨ ਲਈ ਜ਼ੋਰ ਅਜਮਾਈ ਕਰਨਗੀਆਂ।ਜਿੰਨਾਂ ਦਾ ਫਾਈਨਲ ਮੈਚ ਅੱਜ ਮਿਤੀ 28 ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਵਿਖੇ ਹੋਵੇਗਾ।
ਚੈਂਪੀਅਨਸ਼ਿਪ ਦੇ ਆਖਰੀ ਦੌਰ ਦੇ ਸੈਮੀਫਾਈਨਲ ਮੈਚਾਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਖੇਡੇ ਗਏ ਮੈਚਾਂ ਵਿੱਚ ਤਾਮਿਲਨਾਡੂ ਦੀ ਟੀਮ ਨੇ ਰੇਲਵੇ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ, ਜਦਕਿ ਦੂਸਰੇ ਸੈਮੀਫਾਈਨਲ ਦੇ ਰੌਚਕ ਮੁਕਾਬਲੇ ਵਿੱਚ 1-1 ਗੋਲ ‘ਤੇ ਬਰਾਬਰ ਰਹਿਣ ‘ਤੇ ਪੈਨਲਟੀ ਸ਼ੂਟ ਮੁਕਾਬਲੇ ਦੌਰਾਨ ਹਰਿਆਣਾ ਦੀ ਟੀਮ ਨੇ ਓਡੀਸਾ ਦੀ ਟੀਮ ਨੂੰ 3-0 ਨਾਲ ਮਾਤ ਦਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ।
ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਵਿਜੈ ਬਾਲੀ, ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਪ੍ਰਧਾਨ ਸੁਖਚੈਨ ਸਿੰਘ ਔਲਖ, ਜ਼ਿਲਾ ਸਕੱਤਰ ਪ੍ਰਦੀਪ ਕੁਮਾਰ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਹਰਦੀਪ ਸਿੰਘ ਸੈਣੀ, ਮੀਡੀਆ ਸਕੱਤਰ ਪਰਮਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਵੁਮੈਨ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਲਿਆਣ ਚੌਬੇ ਮੈਂਬਰ ਪਾਰਮੀਲੈਂਟ ਲੋਕ ਸਭਾ ਜਿਥੇ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੌਰਾਨ ਖਿਡਾਰਨਾਂ ਨੂੰ ਅਸ਼ੀਰਵਾਦ ਦੇਣਗੇ, ਉਥੇ ਹੀ ਜੇਤੂ ਖਿਡਾਰੀਆਂ ਨੂੰ ਰਾਸ਼ਟਰ ਪੱਧਰੀ ਫੁਟਬਾਲ ਟਰਾਫੀ ਨਾਲ ਸਨਮਾਨਿਤ ਕਰਨਗੇ।
Punjab Post Daily Online Newspaper & Print Media