ਅੰਮ੍ਰਿਤਸਰ, 2 ਜੁਲਾਈ (ਸੁਖਬਰਿ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ‘ਚ ਵੱਡੀ ਗਿਣਤੀ ਵਿੱਚ ਚੱਲ ਰਹੇ ਡੀਜ਼ਲ ਆਟੋ ਸ਼ਹਿਰ ਦੀ ਟਰੈਫਿਕ ਵਿਵਸਥਾ ਅਤੇ
ਵਾਤਾਵਰਣ ਨੂੰ ਵਿਗਾੜ ਰਹੇ ਹਨ।ਜਿਸ ਦਾ ਰੋਜ਼ਾਨਾ ਆਉਣ ਵਾਲੇ ਲੱਖਾਂ ਸੈਲਾਨੀਆਂ `ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਡੀਜ਼ਲ ਆਟੋਆਂ ਕਾਰਨ ਸ਼ਹਿਰ ਵਿੱਚ ਅਕਸਰ ਹੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਦਾ ਹੈ।ਇਸ ਲਈ ਪੰਜਾਬ ਸਰਕਾਰ ਵਲੋਂ 15 ਸਾਲ ਪੁਰਾਣੇ ਡੀਜ਼ਲ ਆਟੋ `ਤੇ ਪਾਬੰਦੀ ਲਾ ਦਿੱਤੀ ਗਈ ਹੈ।ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਹ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਟਰੈਫਿਕ ਪੁਲੀਸ ਅਤੇ ਆਰ.ਟੀ.ਏ ਵਿਭਾਗ ਲਗਾਤਾਰ ਡੀਜ਼ਲ ਆਟੋ ਵਾਲਿਆਂ ਦੇ ਲਗਾਤਾਰ ਚਲਾਨ ਕੱਟ ਰਹੇ ਹਨ।ਅੱਜ ਵੀ ਸ਼ਹਿਰ ਕਰੀਬ 10 ਤੋਂ 15 ਡੀਜ਼ਲ ਆਟੋ ਦੇ ਚਲਾਨ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 15 ਸਾਲ ਪੁਰਾਣੇ ਡੀਜ਼ਲ ਆਟੋ ਵੀ ਜ਼ਬਤ ਕਰ ਲਏ ਜਾਣਗੇ।ਉਨ੍ਹਾਂ ਕਿਹਾ ਕਿ ਡੀਜ਼ਲ ਆਟੋ ਦੇ ਮਾਲਕ ਅਤੇ ਕਿਰਾਏ `ਤੇ ਆਟੋ ਚਲਾਉਣ ਵਾਲਿਆਂ ਨੂੰ “ਰਾਹੀ ਈ ਆਟੋ ਯੋਜਨਾ” ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਲਾਭ ਲੈਣਾ ਚਾਹੀਦਾ ਹੈ।
ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਹੁਣ ਸਿਰਫ਼ ਈ-ਆਟੋ ਸਕੀਮ ਹੀ ਕੰਮ ਕਰੇਗੀ।ਪੰਜਾਬ ਸਰਕਾਰ ਨੇ ਇਸ ਸਕੀਮ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ ਹੈ।ਜਿਸ ਕਾਰਨ ਸ਼ਹਿਰ `ਚ ਡੀਜ਼ਲ ਆਟੋ `ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।ਉਨਾਂ ਕਿਹਾ ਕਿ ਡੀਜ਼ਲ ਆਟੋ ਦੇ ਮਾਲਕਾਂ ਅਤੇ ਡਰਾਈਵਰਾਂ ਨੂੰ “ਰਾਹੀ ਈ ਆਟੋ ਯੋਜਨਾ” ਦਾ ਲਾਭ ਲੈਣਾ ਚਾਹੀਦਾ ਹੈ।ਸਮਾਰਟ ਸਿਟੀ ਮਿਸ਼ਨ ਦੀ “ਰਾਹੀ ਈ ਆਟੋ ਯੋਜਨਾ” ਵਿੱਚ ਨਕਦ ਸਬਸਿਡੀ ਦੇ ਨਾਲ-ਨਾਲ ਹੋਰ ਕਾਫੀ ਲਾਭ ਵੀ ਮਿਲ ਰਹੇ ਹਨ।ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਲਿਮ. ਦੀ ਇਸ ਸਕੀਮ ਤਹਿਤ ਟੀਮਾਂ ਵੀ ਬਣਾਈਆਂ ਗਈਆਂ ਹਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media