ਸੰਗਰੂਰ, 5 ਜੁਲਾਈ (ਜਗਸੀਰ ਲੌਂਗੋਵਾਲ) – ਲਹਿਰਾ ਨਿਵਾਸੀ ਸਭਾ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਲਹਿਰਾ ਭਵਨ ਵਿਖੇ ਪ੍ਰਧਾਨ ਰਜਿੰਦਰ ਗੋਇਲ
ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਲਹਿਰਾ ਸਭਾ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ।ਇਸ ਮੀਟਿੰਗ ਵਿੱਚ ਸਲਾਨਾ ਪਰਿਵਾਰਿਕ ਮਿਲਨੀ, ਸੱਭਿਆਚਾਰਕ ਸਮਾਗਮ ਅਤੇ ਸਨਮਾਨ ਸਮਾਰੋਹ 9 ਜੁਲਾਈ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ, ਜੋ ਨਾਨਕਿਆਣਾ ਚੋਂਕ ਵਿਖੇ ਇੱਕ ਹੋਟਲ ਵਿੱਚ ਸ਼ਾਮ ਨੂੰ 7:00 ਵਜੇ ਕੀਤਾ ਜਾਵੇਗਾ।ਸਮਾਗਮ ਦੌਰਾਨ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਕੁਮਾਰ ਗੋਇਲ ਸੰਗਰੂਰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਪ੍ਰਧਾਨ ਗੋਇਲ ਨੇ ਦੱਸਿਆ ਉੱਘੇ ਸਮਾਜ ਸੇਵੀ ਅਤੇ ਦਾਨੀ ਸਖ਼ਸੀਅਤ ਵਿਜੈ ਕੁਮਾਰ ਸਿੰਗਲਾ ਦੀ ਸਵਰਗਵਾਸੀ ਪਤਨੀ ਸ਼ੀਲਾ ਰਾਣੀ ਦੀ ਯਾਦ ਵਿੱਚ 23 ਜੁਲਾਈ ਨੂੰ ਮੈਡੀਕਲ ਕੈਂਪ ਲਹਿਰਾ ਭਵਨ ਵਿਖੇ ਲਗਾਇਆ ਜਾਵੇਗਾ, ਜਿਸ ਕੈਂਪ ਵਿੱਚ ਔਰਤਾਂ ਦੀਆਂ ਬੀਮਾਰੀਆਂ ਦੇ ਲਈ ਮਾਹਿਰ ਡਾਕਟਰਾਂ ਦੀ ਟੀਮ, ਗਾਇਨੀ ਸਪੈਸ਼ਲਿਸਟ ਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਮਰੀਜ਼ਾ ਨੂੰ ਚੈਕ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਜੁਲਾਈ ਮਹੀਨੇ ਜਨਮ ਦਿਹਾੜਾ ਸੀਦਿਨ ਵਾਲੇ ਮੈਂਬਰਾਂ ਸੋਹਣ ਲਾਲ ਸੋਨੂੰ ਜੁਗਰਾਜ ਸਿੰਘ ਸੋਹਲ, ਸ਼ਿਵ ਨਰਾਇਣ, ਕਮਲੇਸ਼, ਭੀਮ ਸੈਨ ਗੋਇਲ, ਰਾਜ ਕੁਮਾਰ ਸ਼ਰਮਾ ਤੇ ਜਿੰਮੀ ਵਲੋਂ ਕੇਕ ਕੱਟਿਆ ਗਿਆ ਅਤੇ ਸਭਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੁਲਵੰਤ ਰਾਏ, ਹਰਿੰਦਰ ਪਾਲ ਸਿੰਘ ਖਾਲਸਾ, ਭੀਮ ਸੈਨ, ਓਮ ਪ੍ਰਕਾਸ਼, ਵਿਨੋਦ ਬਾਂਸਲ, ਨਰਿੰਦਰ ਸਰਮਾ, ਗੁਰਦਾਸ ਬਾਾਂਸਲ, ਗੋਰਾ ਲਾਲ, ਸਤੀਸ਼ ਗਰਗ, ਜਵਾਹਰ ਲੋਟੀਆ, ਅਨਿਲ, ਨਿੱਪੀ ਸਾਹਨੀ ਆਦਿ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media