Wednesday, December 4, 2024

ਥਾਣਾ ਮਕਬੂਲਪੁਰਾ ਨੇ ਪਾਕਿਸਤਾਨੀ ਸ਼ਰਧਾਲੂਆਂ ਨੂੰ ਸੌਂਪਿਆ ਉਹਨਾਂ ਦਾ ਚੋਰੀ ਹੋਇਆ ਬੈਗ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੋਨਿਹਾਲ ਸਿੰਘ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ ਏ.ਡੀ.ਸੀ.ਪੀ ਸਿਟੀ ਅੰਮ੍ਰਿਤਸਰ-3 ਅਭਿਮੰਨਿਊ ਰਾਣਾ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵਲੋਂ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਪੁਲਿਸ ਪਾਰਟੀ ਵਲੋਂ ਕਾਬੂ ਕੀਤਾ ਗਿਆ।ਜਿਸ ਨੇ ਆਪਣਾ ਨਾਮ ਸਤਨਾਮ ਸਿੰਘ ਵਾਸੀ ਜੈਤੋ ਜਿਲ੍ਹਾ ਫਰੀਦਕੋਟ ਦੱਸਿਆ।ਇਸ ਦੇ ਕਬਜ਼ੇ ਵਿੱਚੋਂ ਇੱਕ ਬੈਗ ਮਿਲਿਆ, ਜਿਸ ਵਿਚੋਂ 3 ਪਾਕਿਸਤਾਨੀ ਪਾਸਪੋਰਟ ਮਿਲੇ।ਪਹਿਲਾ ਪਾਸਪੋਰਟ ਮਾਈ ਬਤਨ, ਦੂਸਰਾ ਪਾਸਪੋਰਟ ਵਿਕਰਮਜੀਤ ਅਤੇ ਤੀਸਰਾ ਪਾਸਪੋਰਟ ਰਾਮ ਜਮਾਰਾ ਦੇ ਨਾਮ ‘ਤੇ ਸੀ।ਇਸ ਤੋਂ ਇਲਾਵਾ 15 ਹਜਾਰ ਰੁਪਏ ਪਾਕਿਸਤਾਨੀ ਕਰੰਸੀ, ਜਰੂਰੀ ਦਸਤਾਵੇਜ਼ ਅਤੇ ਕੱਪੜੇ ਵੀ ਬਰਾਮਦ ਹੋਏ।
ਪੁੱਛਗਿਛ ਕਰਨ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਬੈਗ ਉਸ ਨੇ ਬੀਤੀ ਰਾਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਚੁੱਕਿਆ ਹੈ।ਇੰਸਪੈਕਟਰ ਅਮੋਲਕਦੀਪ ਸਿੰਘ ਵਲੋਂ ਜੀ.ਆਰ.ਪੀ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ, ਤਾਂ ਉਨਾਂ ਦੱਸਿਆ ਕਿ ਭਾਰਤ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਮੱਥਾ ਟੇਕਣ ਆਏ ਇੱਕ ਸ਼ਰਧਾਲੂ ਪਾਕਿਸਤਾਨੀ ਪਰਿਵਾਰ ਦਾ ਬੈਗ ਬੀਤੀ ਰਾਤ ਰੇਲਵੇ ਸਟੇਸ਼ਨ ਤੋਂ ਚੋਰੀ ਹੋ ਗਿਆ ਹੈ।ਉਨਾਂ ਨੇ ਅੱਜ 5-7-23 ਨੂੰ ਅਟਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਵਾਪਸ ਜਾਣਾ ਹੈ।ਚੋਰੀ ਦਾ ਬੈਗ ਇੰਸਪੈਕਟਰ ਅਮੋਲਕਦੀਪ ਸਿੰਘ ਨੇ ਸਮੇਤ ਪੁਲਿਸ ਟੀਮ ਵਲੋਂ 12 ਘੰਟਿਆਂ ਅੰਦਰ ਪਾਕਿਸਤਾਨੀ ਪਰਿਵਾਰ ਦੇ ਹਵਾਲੇ ਕੀਤਾ ਗਿਆ।ਸ਼ਰਧਾਲੂ ਪਰਿਵਾਰ ਵਲੋਂ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …