ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾਰ ਵਲੋਂ ਜਿਲ੍ਹੇ ਵਿੱਚ ਮੈਰਿਟ ‘ਤੇ ਆਏ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ।ਇਸ
ਦੌਰਾਨ ਇਨ੍ਹਾਂ ਵਿਚੋਂ ਜਤਿਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਸਰਕਾਰੀ ਸਾਰਾਗੜ੍ਹੀ ਸੀ.ਸੈ ਸਕੂਲ ਟਾਊਨ ਹਾਲ ਨੇ ਬੀ.ਟੈਕ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਕੋਰਸ ਕਰਨ ਦੀ ਇੱਛਾ ਪ੍ਰਗਟ ਕੀਤੀ, ਜਿਸ ਨੇ 10+2 (ਨਾਨ ਮੈਡੀਕਲ) ਦੀ ਪ੍ਰੀਖਿਆ 98.4% ਅੰਕਾਂ ਨਾਲ ਪਾਸ ਕੀਤੀ ਸੀ।ਪਰ ਇਸ ਪ੍ਰਾਰਥੀ ਵਲੋਂ ਬੀ.ਟੈਕ ਲਈ ਲਏ ਜਾਂਦੇ ਆਲ ਇੰਡੀਆ ਇੰਜਨੀਅਰਿੰਗ ਟੈਸਟ ਬਾਰੇ ਗਿਆਨ ਨਾ ਹੋਣ ਕਾਰਨ ਇਹ ਟੈਸਟ ਨਹੀਂ ਭਰਿਆ ਗਿਆ।ਪ੍ਰਾਰਥੀ ਦੇ ਇਸ ਸਪਨੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵਿਕਰਮਜੀਤ, ਜਿਲ੍ਹਾ ਸਿੱਖਿਆ ਅਫਸਰ ਸ਼ੁਸ਼ੀਲ ਤੁਲੀ ਅਤੇ ਜਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਗਿੱਲ ਦੀ ਡਿਊਟੀ ਲਗਾਈ ਗਈ।ਇਨ੍ਹਾਂ ਅਫਸਰਾਂ ਦੇ ਯਤਨਾਂ ਸਦਕਾ ਪ੍ਰਾਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਵਿਖੇ ਦਾਖਲਾ ਮਿਲ ਗਿਆ ਹੈ।ਪ੍ਰਾਰਥੀ ਜਤਿਨ ਕੁਮਾਰ ਨੇ ਆਪਣਾ ਸੁਪਨਾ ਪੂਰਾ ਹੋਣ ‘ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media