ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਆਮ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋ ਜਾਗਰੂਕਤਾ ਕਰਨ ਲਈ ਅੱਜ ਸਿਵਲ ਸਰਜਨ ਡਾ. ਵਿਜੇ ਕੁਮਾਰ ਵਲੋ
ਦਫਤਰ ਸਿਵਲ ਸਰਜਨ ਵਿਖੇ ਇਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ ਗਿਆ।ਇਸ ਰੈਲੀ ਦੇ ਨਾਲ ਆਟੋ ਰਿਕਸ਼ਾ ਸਾਊਂਡ ਸੈਟ ਮਾਈਕ ਅਤੇ ਆਈ.ਈ.ਸੀ ਮਟੀਰੀਅਲ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਨੇ ਕਿਹਾ ਕਿ ਡਂੇਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜ਼ਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੁੰ ਦਿੱਤਾ ਜਾਵੇ।ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾਂ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋਂ ਬਚਾ ਸਕਦਾ ਹੈ।ਜ਼੍ਹਿਲਾ ਅੇਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ।ਜਿਸ ਦੇ ਲੱਛਣ ਤੇਜ਼ ਸਿਰ-ਦਰਦ ਅਤੇ ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜੀਆ ਵਿੱਚੋ ਖੂਨ ਵਗਣਾ ਆਦੀ ਹੈ।ਡੇਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋ ਫਰੀ ਚੈਕਅੱਪ ਅਤੇ ਇਲਾਜ਼ ਕਰਵਾਉਣ।
ਇਸ ਮੋਕੇ ਜਿਲਾ੍ਹ ਮਾਸ ਮੀਡੀਆ ਅਫਸਰ, ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ. ਨਵਦੀਪ ਕੌਰ, ਸੁਖਵਿੰਦਰ ਕੌਰ, ਕਮਲ ਭੱਲਾ, ਗੁਰਦੇਵ ਸਿੰਘ ਢਿੱਲੋਂ, ਪਰਮਜੀਤ ਸਿੰਘ, ਜਿਲੇ੍ਹ ਭਰ ਦੇ ਸਮੂਹ ਐਸ.ਆਈ ਅਤੇ ਐਂਟੀ ਲਾਰਵਾ ਸਟਾਫ ਸ਼ਾਮਲ ਹੋਏ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media