ਸੰਗਰੂਰ, 11 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਕਲਾਸਿਕ ਹੋਟਲ ਨਨਕਾਣਾ ਚੌਂਕ ਵਿਖੇ ਸਮਾਜ ਸੇਵੀ ਸੰਸਥਾ ਲਹਿਰਾਗਾਗਾ ਨਿਵਾਸੀ ਸਭਾ (ਰਜਿ:)
ਸੰਗਰੂਰ ਵਲੋਂ ਪਰਿਵਾਰਕ ਮਿਲਣੀ, ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਸਭਾ ਦੇ ਪ੍ਰਧਾਨ ਰਾਜਿੰਦਰ ਕੁਮਾਰ ਗੋਇਲ ਜੋ ਕਿ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਾਲਾ ਦੇ ਵੀ ਪ੍ਰਧਾਨ ਹਨ, ਦੀ ਅਗਵਾਈ ਹੇਠ ਕੀਤਾ ਗਿਆ।ਮੁੱਖ ਮਹਿਮਾਨ ਦੇ ਤੌਰ ‘ਤੇ ਐਡਵੋਕੇਟ ਵਰਿੰਦਰ ਗੋਇਲ ਹਲਕਾ ਵਿਧਾਇਕ ਲਹਿਰਾਗਾਗਾ ਨੇ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਗੁਨਿੰਦਰਜੀਤ ਸਿੰਘ ਜਵੰਧਾ (ਮਿੰਕੂ) ਚੇਅਰਮੈਨ ਇੰਨਫੋਟੈਕ ਅਤੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪ੍ਰੀਤਮ ਸਿੰਘ (ਪੀਤੂ) ਸਰਪੰਚ ਚੇਅਰਮੈਨ ਇੰਪਰੂਵਮੈਂਟ ਟਰੱਸਟ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕਿਟ ਕਮੇਟੀ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੋਸ਼ਨ ਕਰਕੇ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਲੈਕਚਰਾਰ ਨਰਾਤਾ ਰਾਮ ਸਿੰਗਲਾ ਨੇ ਮੰਚ ਸੰਚਾਲਣ ਕੀਤਾ।ਸਭਾ ਦੇ ਪ੍ਰਧਾਨ ਰਾਜਿੰਦਰ ਕੁਮਾਰ ਗੋਇਲ ਨੇ ਆਏ ਮਹਿਮਾਨਾਂ ਅਤੇ ਸਖ਼ਸ਼ੀਅਤਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਸਭਾ ਦੀ ਕਾਰਗੁਜ਼ਾਰੀ ਬਾਰੇ ਤੇ ਕੀਤੇ ਜਾ ਰਹੇ ਸਮਾਜ ਸੇਵੀ ਲੋਕ ਭਲਾਈ ਦੇ ਕੰਮਾਂ ਬਾਰੇ ਸਭ ਨੂੰ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਸਭਾ ਲਹਿਰਾਗਾਗਾ ਨਿਵਾਸੀਆਂ ਦੇ ਹਰ ਦੁੱਖ ਸੁੱਖ ਵਿੱਚ ਕੰਮ ਆਉਂਦੀ ਹੈ।ਗਰੀਬ ਲੜਕੀਆਂ ਦੀਆਂ ਸ਼ਾਦੀਆਂ ਤੋਂ ਇਲਾਵਾ ਹੋਰ ਵੀ ਸਮਾਜਿਕ, ਧਾਰਮਿਕ ਕੰਮ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸਭਾ ਦੇ ਮੈਂਬਰ ਵਿਜੇ ਕੁਮਾਰ ਸਿੰਗਲਾ ਦੀ ਸਵਰਗਵਾਸੀ ਧਰਮ ਪਤਨੀ ਸ਼ੀਲਾ ਰਾਣੀ ਦੀ ਯਾਦ ਵਿੱਚ 23 ਜੁਲਾਈ ਨੂੰ ਲਹਿਰਾ ਸਭਾ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਵੇਗਾ।ਸਮਾਗਮ ਨੂੰ ਡੀ.ਆਰ.ਗੋਇਲ ਐਸ.ਡੀ.ਓ (ਰਿਟਾ.) ਕੁਲਵੰਤ ਰਾਏ ਬਾਂਸਲ, ਅਮਰ ਨਾਥ ਸਿੰਗਲਾ, ਨਰੇਸ਼ ਕੁਮਾਰ, ਅਸ਼ਵਨੀ ਬਾਂਸਲ, ਸੰਦੀਪ ਸਿੰਗਲਾ, ਸੋਹਣ ਲਾਲ ਸੋਨੂੰ, ਐਨ.ਡੀ ਸਿੰਗਲਾ, ਵਿਨੋਦ ਕੁਮਾਰ ਬਾਂਸਲ ਠੇਕੇਦਾਰ, ਗੁਰਦਾਸ ਬਾਂਸਲ, ਗੋਰਾ ਲਾਲ, ਜਵਾਹਰ ਲਾਲ ਲੋਹੀਆਂ, ਭੀਮ ਸੈਨ ਆਦਿ ਨੇ ਵੀ ਸੰਬੋਧਨ ਕੀਤਾ।ਸਭਾ ਵੱਲੋਂ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਵੀ ਸਨਮਾਨਿਤ ਕੀਤਾ।ਜਿੰਨ੍ਹਾਂ ਵਿੱਚ ਪਾਲਾ ਮੱਲ ਸਿੰਗਲਾ, ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਰਾਜ ਕੁਮਾਰ ਅਰੋੜਾ, ਪ੍ਰਧਾਨ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਅਤੇ ਸੂਬਾਈ ਪੈਨਸ਼ਨਰ ਆਗੂ ਪਵਨ ਕੁਮਾਰ ਗੁਪਤਾ, ਪ੍ਰਧਾਨ ਅਗਰਵਾਲ ਸਭਾ ਜਸਪਾਲ ਸ਼ਰਮਾ, ਪ੍ਰਧਾਨ ਬ੍ਰਾਹਮਣ ਸਭਾ ਪ੍ਰੋ: ਸੁਰੇਸ਼ ਗੁਪਤਾ, ਪ੍ਰਧਾਨ ਸ਼੍ਰੀ ਸਾਲਾਸਰ ਧਾਮ ਲੰਗਰ ਕਮੇਟੀ ਅਰੂਪ ਸਿੰਗਲਾ, ਪ੍ਰਧਾਨ ਸ਼੍ਰੀ ਦੁਰਗਾ ਸੇਵਾ ਦਲ ਹਰਿੰਦਰਪਾਲ ਸਿੰਘ ਖਾਲਸਾ, ਪ੍ਰਧਾਨ ਪੰਜਾਬ ਸਟੇਟ ਫਰੀਡਮ ਫਾਈਟਰ ਜੱਥੇਬੰਦੀ ਰਾਕੇਸ਼ ਕੁਮਾਰ ਗੋਇਲ, ਪ੍ਰਧਾਨ ਵਿਸ਼ਵ ਜਾਗਰਿਤੀ ਮਿਸ਼ਨ ਰਵਿੰਦਰ ਗੁਪਤਾ (ਸਵਾਮੀ), ਪ੍ਰਧਾਨ ਤਾਲਮੇਲ ਸੁਸਾਇਟੀ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਫਾਊਂਡਰ ਮੈਂਬਰ ਡਾ. ਸੁਰੇਸ਼ ਸਿੰਗਲਾ, ਮਾਸਟਰ ਫਕੀਰ ਚੰਦ, ਸੁਰਿੰਦਰ ਕੁਮਾਰ ਗਰਗ ਠੇਕੇਦਾਰ, ਕੌਸ਼ਲ ਕੁਮਾਰ, ਲਹਿਰਾ ਸਭਾ ਦੀਆਂ ਸਨਮਾਨਿਤ ਸਖ਼ਸ਼ੀਅਤਾਂ, ਵਿਜੇ ਕੁਮਾਰ ਸਿੰਗਲਾ, ਨਰਿੰਦਰ ਕੁਮਾਰ ਸ਼ਰਮਾ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸੱਭਿਆਚਾਰਕ ਸਮਾਗਮ ਦੌਰਾਨ ਛਾਬੜਾ ਸਿਸਟਰ ਵਲੋਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਨਿਹਾਲ ਕੀਤਾ।ਮਾਸਟਰ ਫਕੀਰ ਚੰਦ ਵਲੋਂ ਬਹੁਤ ਹੀ ਸੁਰੀਲੀ ਆਵਾਜ ਵਿੱਚ ‘ਬਹਾਰੋ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ’ ਅਤੇ ਹੋਰ ਗੀਤ ਗਾ ਕੇ ਮੁੱਖ ਮਹਿਮਾਨ ਦੇ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਮੁੱਖ ਮਹਿਮਾਨ ਵਿਧਾਇਕ ਵਰਿੰਦਰ ਗੋਇਲ, ਗੁਨਿੰਦਰਜੀਤ ਸਿੰਘ ਜਵੰਧਾ, ਪ੍ਰੀਤਮ ਸਿੰਘ ਪੀਤੂ, ਗੁਰਮੇਲ ਸਿੰਘ ਘਰਾਚੋਂ, ਅਵਤਾਰ ਸਿੰਘ ਈਲਵਾਲ ਨੇ ਸਭਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਸਭਾ ਦੇ ਹਰ ਕੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਗੇ ਅਤੇ ਜੋ ਵੀ ਲਹਿਰਾ ਭਵਨ ਦਾ ਕੰਮ ਪੈਡਿੰਗ ਹੈ, ਉਸ ਨੂੰ ਨੇਪਰੇ ਚਾੜ੍ਹਣ ਲਈ ਫੰਡ ਵੀ ਮੁਹੱਈਆ ਕਰਵਾਉਣਗੇ।ਸਭਾ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਾਸਟਰ ਰਾਮ ਸਰੂਪ ਅਲੀਸ਼ੇਰ, ਕ੍ਰਿਸ਼ਨ ਲਾਲ ਗਰਗ, ਹੰਸ ਰਾਜ, ਸਤੀਸ਼ ਕੁਮਾਰ ਭੋਲਾ, ਸ਼ਿਵ ਨਰਾਇਣ, ਓਮ ਪ੍ਰਕਾਸ਼, ਮੁਨੀਸ਼ ਕੁਮਾਰ, ਸਤੀਸ਼ ਗਰਗ, ਜੁਗਰਾਜ ਸਿੰਘ ਸੋਹਲ, ਪੰਕਜ ਗਰਗ ਮੁੰਨਾ ਠੇਕੇਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੱਦੇਦਾਰ, ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media