Thursday, August 6, 2026

ਅਧਾਰ ਪਬਲਿਕ ਸਕੂਲ ਬਡਰੁੱਖਾਂ ਦੇ ਬੱਚਿਆਂ ਨੇ ਮਾਣਿਆ ਪਿਕਨਿਕ ਦਾ ਅਨੰਦ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਆਧਾਰ ਪਬਲਿਕ ਸਕੂਲ ਬੱਡਰੁਖਾਂ ਵਲੋਂ ਨਰਸਰੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੀ ਪਿਕਨਿਕ ਕਰਵਾਈ ਗਈ।ਬੱਚਿਆਂ ਨੂੰ ਪਿਕਨਿਕ ਤੇ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ ਲਿਜਾਇਆ ਗਿਆ।ਬੱਚਿਆਂ ਨੇ ਆਕਰਸ਼ਕ ਝੂਲੇ, ਪੀਂਘਾਂ ਤੇ ਮਿੰਨੀ ਟਰੇਨ ਦਾ ਆਨੰਦ ਮਾਣਿਆ।ਬੱਚਿਆਂ ਲਈ ਬਹੁਤ ਹੀ ਦਿਲ ਖਿੱਚਵੀਆਂ ਰਾਈਡਾਂ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਟਰੰਪੋਲੀਨ, ਮੋਕੀਬਾਰਸ, ਹੋਰਸ ਰਾਇੰਡਗ, ਜੋ ਜੋ ਬਾਲ, ਮਿੱਕੀ ਮਾਊਸ ਜੰਪਰ ਆਦਿ ਸ਼ਾਮਲ ਸਨ।ਕਾਰਟੂਨ ਮਿੱਕੀ ਮਾਊਸ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ।ਪਿੰਸੀਪਲ ਸਵਿਤਾ ਸ਼ਰਮਾ ਨੇ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਵਿੱਚ ਵਿਕਾਸ ਦੇ ਹੁਨਰ ਨੂੰ ਪ੍ਰਫੁੱਲਿਤ ਕਰਨ ਲਈ ਬੇਹੱਦ ਲਾਹੇਵੰਦ ਹੁੰਦੇ ਹਨ।ਡਾਇਰੈਕਟਰ ਇੰਜ. ਹਰਬੰਸ ਕੌਰ ਅਤੇ ਮੀਨਾ ਸ਼ਰਮਾ ਨੇ ਕਿਹਾ ਕਿ ਪੜ੍ਹਾਈ ਦੇ ਬੋਝ ਤੋਂ ਬੱਚਿਆਂ ਨੂੰ ਰਾਹਤ ਦਿਵਾਉਣ ਲਈ ਇਸ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਹੈ।ਸਕੂਲ ਵਲੋਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ।
ਇਸ ਮੌਕੇ ਇੰਜ. ਨੀਲਮ, ਸੈਨਪ੍ਰੀਤ ਕੌਰ, ਮਨਵੀਰ ਕੌਰ, ਹਰਪ੍ਰੀਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਕੁਲਵੀਰ ਕੌਰ ਵੀ ਮੌਜ਼ੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …