Tuesday, March 17, 2026

ਅਕਾਲ ਫਲੱਡ ਰਲੀਫ ਟੀਮ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚੋਂ 100 ਤੋਂ ਵੱਧ ਪਰਿਵਾਰਾਂ ਦਾ ਕੀਤਾ ਰੈਸਕਿਊ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਕਈ ਦਿਨਾਂ ਤੋਂ ਘੱਗਰ ਦੇ ਬੰਨ੍ਹ ਟੁੱਟਣ ਕਰਕੇ ਮਾਲਵਾ ਖੇਤਰ ਵਿੱਚ ਹੜ੍ਹ ਵਾਲ਼ੀ ਸਥਿਤੀ ਬਣੀ ਹੋਈ ਹੈ, ਉਸੇ ਤਹਿਤ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ `ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ।ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਰਸਦ ਅਤੇ ਹੋਰ ਜਰੂਰੀ ਸਾਮਾਨ ਦੀ ਸੇਵਾ ਕੀਤੀ ਗਈ, ਇਹ ਸੇਵਾ ਪਟਿਆਲਾ ਜ਼ਿਲ੍ਹੇ ਵਿੱਚ ਨਿਰੰਤਰ ਚੱਲ ਹੀ ਰਹੀ ਹੈ ਅਤੇ ਨਾਲ ਹੀ ਸੰਗਰੂਰ ਜ਼ਿਲ੍ਹੇ ਵਿੱਚ ਮੂਨਕ, ਭੂੰਦੜ ਭੈਣੀ, ਤਲਵਾਰਾ, ਸਲੇਮਗੜ੍ਹ ਅਤੇ ਅਕਾਲਗੜ੍ਹ ਇਸੇ ਤਰ੍ਹਾਂ ਮਾਨਸਾ ਜ਼ਿਲੇ ਵਿੱਚ ਵੀਰੇਵਾਲਾ ਡੋਗਰਾ, ਅਕਾਲੀਆਂ ਅਤੇ ਕੁਲਰੀਆਂ ਆਦਿ ਇਹਨਾਂ ਪਿੰਡਾਂ ਵਿੱਚ ਕਲਗੀਧਰ ਟਰੱਸਟ ਦੀ ਟੀਮ ਸੇਵਾ ਨਿਭਾਅ ਰਹੀ ਹੈ।ਇਸ ਟੀਮ ਦੁਆਰਾ ਹੜ੍ਹ-ਪੀੜਤਾਂ ਨੂੰ ਘਰੋਂ-ਘਰੀ ਲੰਗਰ ਅਤੇ ਜਰੂਰੀ ਸਮਾਨ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ।ਇਸ ਏਰੀਆ ਵਿੱਚ ਇਹ ਟੀਮ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਉਣ ਅਤੇ ਲੰਗਰ ਦੇ ਨਾਲ-ਨਾਲ ਬਿਮਾਰ ਲੋਕਾਂ ਦਾ ਚੈਕਅਪ ਕਰਨ ਲਈ ਡਾਕਟਰ ਹਰਮੀਤ ਸਿੰਘ ਪਾਤੜਾਂ ਵੀ ਇਸ ਟੀਮ ਨਾਲ ਮੌਜ਼ੂਦ ਹੈ।ਦੂਜੇ ਪਾਸੇ ਪਿੰਡ ਮੰਡਾਲਾ ਅਤੇ ਗਿੱਦੜ ਪਿੰਡੀ (ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ) ਦਾ ਬੰਨ ਟੁੱਟਿਆ ਸੀ।ਪਿੱਛਲੇ ਕਈ ਦਿਨਾਂ ਤੋਂ ਅਕਾਲ ਫਲੱਡ ਰਿਲੀਫ ਟੀਮ ਵਲੋਂ ਇਸ ਬੰਨ੍ਹ ਨੂੰ ਪੂਰ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਰੰਤਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਦੇ ਇਲਾਵਾ ਲੋਹੀਆਂ ਨੇੜੇ ਜਿਹੜੇ ਇਲਾਕਿਆਂ ਵਿੱਚ ਹੜ੍ਹ ਨਾਲ ਜ਼ਿਆਦਾਤਰ ਲੋਕ ਪ੍ਰਭਾਵਿਤ ਹੋਏ ਹਨ, ਉਨ੍ਹਾਂ ਥਾਵਾਂ `ਤੇ ਲੰਗਰ ਦੀ ਸੇਵਾ ਅਕਾਲ ਅਕੈਡਮੀ ਮਨਾਵਾਂ ਵਲੋਂ ਕੀਤੀ ਜਾ ਰਹੀ ਹੈ।
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਪਾਣੀ ਭਰ ਜਾਣ ਨਾਲ ਜਿਥੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਸੀ, ਓਥੇ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵਲੋਂ ਰਾਹਤ ਕਿੱਟਾਂ, ਦਵਾਈਆਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਗਈਆਂ ਅਤੇ ਲੋੜੀਂਦਾ ਸਮਾਨ ਮੁਹੱੱਈਆ ਕਰਵਾਇਆ ਗਿਆ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …