Tuesday, November 24, 2026

ਅਗਰਵਾਲ ਸਭਾ ਵਲੋਂ ਹੜ੍ਹ ਪੀੜ੍ਹਤਾਂ ਲਈ ਰਾਸ਼ਨ ਸਮੱਗਰੀ ਰਵਾਨਾ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਮੋਹਨ ਲਾਲ ਗਰਗ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ, ਸੂਰਜ ਭਾਨ ਕਾਂਸਲ ਆਰੇ ਵਾਲੇ, ਸੁਰਿੰਦਰ ਕੁਮਾਰ ਹੀਰੋ ਕਲਾਂ ਵਾਲੇ, ਮੇਘ ਰਾਜ ਝਾੜੋ ਵਾਲੇ ਵਲੋਂ ਹੜ੍ਹ ਪੀੜ੍ਹਤਾਂ ਲਈ ਇਕੱਤਰ ਕੀਤੀ ਗਈ ਰਾਸ਼ਨ ਸਮੱਗਰੀ ਤੇ ਹੋਰ ਲੋੜੀਂਦਾ ਦਾ ਸਮਾਨ ਚੀਮਾ ਮੰਡੀ ਤੋਂ ਪੁਲਿਸ ਥਾਣਾ ਚੀਮਾ ਦੇ ਮੁੱਖ ਅਫਸਰ ਲਖਵੀਰ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨਾਂ ਕਾਰਜ਼ ਲਈ ਆਪਣੇ ਵਲੋਂ ਵੀ ਯੋਗਦਾਨ ਪਾਇਆ।ਮੋਹਨ ਲਾਲ ਗਰਗ ਨੇ ਦੱਸਿਆ ਕਿ ਇਹ ਰਾਸ਼ਨ ਸਮੱਗਰੀ ਤੇ ਹੋਰ ਲੋੜੀਂਦੇ ਸਮਾਨ ਨਾਲ ਮੱਛਰਦਾਨੀ ਆਦਿ ਦੀ ਵੰਡ ਉਨ੍ਹਾਂ ਵਲੋਂ ਖਨੌਰੀ ਇਲਾਕੇ ਵਿੱਚ ਕੀਤੀ ਜਾਵੇਗੀ।ਇਸ ਮੌਕੇ ਸੁਖਚੈਨ ਸਿੰਘ, ਸੰਜੀਵ ਕੁਮਾਰ, ਜਰਨੈਲ ਸਿੰਘ, ਰਾਜ ਪਾਲ ਆਦਿ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …