ਵਧੀਕ ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਹਰਜੀਤ ਸਿੰਘ ਧਾਲੀਵਾਲ ਪੀ.ਪੀ.ਐਸ ਨੇ ਜਾਬਤਾ ਫੌਜਦਾਰੀ ਸੰਘਤਾ
1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ 500 ਮੀਟਰ ਏਰੀਆ ਅੰਦਰ ਡਰੋਨ ਉਡਾਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਮੀਡੀਆ ਨੂੰ ਜਾਰੀ ਬਿਆਨ ਵਿੱਚ ਉਨਾਂ ਦੱਸਿਆ ਕਿ ਮਿਤੀ 11-06-2023 ਨੂੰ ਕਰੀਬ 9.00 ਵਜ਼ੇ ਰਾਤ ਨੂੰ ਟੋਆਏ ਡਰੋਨ ਹਾਈ ਸਕਿਉਰਟੀ ਜੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਡਿੱਗ ਗਿਆ ਸੀ।ਇਹ ਡਰੋਨ ਜੇਲ੍ਹ ਪਾਸ ਰਹਿੰਦੇ ਇੱਕ ਪਰਿਵਾਰ ਵਲੋਂ ਉਡਾਏ ਜਾਣ ‘ਤੇ ਕੰਟਰੋਲ ਤੋਂ ਬਾਹਰ ਹੋਣ ਕਰਕੇ ਇਹ ਡਰੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਅੰਦਰ ਡਿੱਗ ਗਿਆ ਸੀ।ਜੇਲ੍ਹ ਦੇ ਨੇੜੇ ਡਰੋਨ ਦਾ ਉਡਣਾ ਸਕਿਊਰਟੀ ਲਈ ਕਾਫੀ ਹੱਦ ਤੱਕ ਖਤਰਨਾਕ ਹੈ।ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਨੇੜੇ ਡਰੋਨ, ਨਸ਼ੇ ਦੀ ਤਸਕਰੀ ਤੇ ਕੈਦੀਆਂ ਦੇ ਭੱਜਣ ਵਿੱਚ ਮਦਦ ਅਤੇ ਅੱਤਵਾਦੀ ਹਮਲੇ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ, ਜੋ ਕਿ ਰਾਜ ਦੀ ਪ੍ਰਭੂਸੱਤਾ ਲਈ ਖਤਰਾ ਹੋ ਸਕਦਾ ਹੈ।ਇਸ ਲਈ ਕੇਂਦਰੀ ਜੇਲ ਅੰਮ੍ਰਿਤਸਰ ਦੇ 500 ਮੀਟਰ ਦੇ ਖੇਤਰ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾਉਣੀ ਬਹੁਤ ਜਰੂਰੀ ਹੈ।ਇਹ ਹੁਕਮ ਮਿਤੀ 17.07.2023 ਤੋਂ 22.01.2024 ਤੱਕ ਲਾਗੂ ਰਹੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media