ਲਾਈਨਸਟੀਕ ਈਅਰ 2023-24 ਦੀ ਕੀਤੀ ਸ਼ੁਰੂਆਤ
ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਮੇਨ ਨੇ 23 ਜੁਲਾਈ 2023 ਦਿਨ ਐਤਵਾਰ ਨੂੰ ਸਥਾਨਕ ਹੋਟਲ ਵਿਖੇ ਆਰ.ਸੀ ਲਾਇਨ
ਸਭਿਤ ਸਿੰਗਲਾ ਅਤੇ ਐਕਟਿਵ ਮੈਂਬਰ ਲਾਇਨ ਰਜ਼ਤ ਗੋਇਲ ਨੇ ਇੰਸਟਾਲੇਸ਼ਨ ਕੀਤੀ।ਜਿਸ ਵਿੱਚ ਪ੍ਰੈਜੀਡੈਂਟ ਲਾਇਨ ਰੋਹਿਤ ਗਰਗ, ਸੈਕਟਰੀ ਲਾਇਨ ਦੀਪਕ ਗਰੋਵਰ, ਕੈਸ਼ੀਅਰ ਲਾਇਨ ਡਾ: ਸੁਸ਼ੀਲ ਜ਼ਿੰਦਲ, ਪੀ.ਆਰ.ਓ ਲਾਇਨ ਆਦੇਸ਼ ਸਿੰਗਲਾ, ਜੁਆਇੰਟ ਕੈਸ਼ੀਅਰ ਲਾਇਨ ਕੇਸ਼ਵ ਸਿੰਗਲਾ, ਏ.ਪੀ.ਆਰ.ਓ ਲਾਇਨ ਰਾਕੇਸ਼ ਗੁਪਤਾ, ਟੈਲ ਟਵਿਸਟਰ ਲਾਇਨ ਮਨਮੋਹਨ ਸਿੰਗਲਾ ਅਤੇ ਮੈਂਬਰ ਗਰੋਥ ਚੇਅਰਮੈਨ ਲਾਇਨ ਰਾਕੇਸ਼ ਸਿੰਗਲਾ ਬਣਾਏ ਗਏ।ਜੁਆਇੰਟ ਸੈਕਟਰੀ ਲਾਇਨ ਪੁਨੀਤ ਗੁਪਤਾ ਨੇ ਆਏ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ, ਟੇਮਰ ਲਾਇਨ ਵਿਜੈ ਸਿੰਗਲਾ ਨੇ ਕਲੱਬ ਮੈਂਬਰਾਂ ਵਲੋਂ ਨਵੀਂ ਟੀਮ ਨੂੰ ਵਧਾਈਆਂ ਦਿੱਤੀਆ, ਜ਼ੋਨ ਚੇਅਰਮੈਨ ਲਾਇਨ ਸ਼ਰੂਤੀ ਗਰਗ ਨੇ ਆਵਣੀ ਸਪੀਚ ਵਿੱਚ ਸਮਾਜ ਸੇਵਾ ਨੂੰ ਹੀ ਈਸ਼ਵਰ ਦੀ ਦਿੱਤੀ ਜਿੰਮੇਵਾਰੀ ਐਲਾਨਿਆ।ਲਾਇਨ ਵਾਈਸ ਪ੍ਰੈਜੀਡੈਂਟ ਲਾਇਨ ਕਰਨ ਸਿੰਗਲਾ ਨੇ ਆਏ ਸਾਰੇ ਮੈਂਬਰਾਂ, ਮਹਿਮਾਨਾਂ ਦਾ ਧੰਨਵਾਦ ਕੀਤਾ।ਕਲੱਬ ਮੈਂਬਰਾਂ ਨੇ ਖੂਬ ਨੱਚ-ਟੱਪ ਕੇ ਪਾਰਟੀ ਦਾ ਅਨੰਦ ਮਾਣਿਆ।
Punjab Post Daily Online Newspaper & Print Media