ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਜਿਥੇ ਬੇਸਹਾਰਿਆਂ ਦੀ ਸੰਭਾਲ, ਵਾਤਾਵਰਣ ਪ੍ਰਤੀ
ਜਾਗਰੂਕਤਾ ਅਤੇ ਹੋਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਉਥੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਡਾ. ਇੰਦਰਜੀਤ ਕੌਰ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਹੜ੍ਹ ਪੀੜਤਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ।ਇਸੇ ਲੜੀ ਤਹਿਤ ਸਥਾਨਕ ਪਿੰਗਲਵਾੜਾ ਸ਼ਾਖਾ ਸੰਗਰੂਰ ਵਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਲਈ ਰਾਸ਼ਨ ਸਮੱਗਰੀ ਭੇਜੀ ਗਈ।ਡਾਕਟਰ ਇੰਦਰਜੀਤ ਕੌਰ ਨੇ ਰਵਾਨਗੀ ਦੀ ਅਰਦਾਸ ਕੀਤੀ।ਉਨ੍ਹਾਂ ਨਾਲ ਹਰਜੀਤ ਸਿੰਘ ਅਰੋੜਾ, ਸਹਿ ਪ੍ਰਬੰਧਕ, ਸਰਪੰਚ ਮੇਜਰ ਸਿੰਘ ਮਸਾਣੀ ਅਤੇ ਸਟਾਫ ਮੈਂਬਰ ਹਾਜ਼ਰ ਸਨ।ਇਹ ਸਮੱਗਰੀ ਮੂਨਕ, ਖਨੌਰੀ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚਾਈ ਗਈ।ਹਮੀਰਗੜ੍ਹ ਵਿਖੇ ਮਿਸਟਰ ਧਾਰੀਵਾਲ ਏ.ਡੀ.ਸੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੂਨਕ ਨੇ ਪਿੰਗਲਵਾੜਾ ਪ੍ਰਬੰਧਕਾਂ ਦਾ ਸਵਾਗਤ ਕੀਤਾ।ਮੂਨਕ ਦੇ ਪਿੰਡ ਲੋਪੁਰ ਵਿਖੇ ਪਿੰਗਲਵਾੜਾ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ।ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼ ਸੰਗਰੂਰ ਸ਼ਾਖਾ ਨੇ ਦੱਸਿਆ ਕਿ ਇਸ ਮੌਕੇ ਡਾਕਟਰ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਡਾਕਟਰ ਇੰਦਰਮਨਜੋਤ ਸਿੰਘ, ਡਾਕਟਰ ਅਮਨਪ੍ਰੀਤ ਕੌਰ, ਰਾਣੀ ਬਾਲਾ ਸਟਾਫ ਨਰਸ ਦੀ ਟੀਮ ਨੇ ਇਸਤਰੀਆਂ, ਬਜ਼ੁਰਗਾਂ ਅਤੇ ਬੱਚਿਆਂ ਦਾ ਮੁਆਇਨਾ ਕੀਤਾ ਅਤੇ ਦਵਾਈਆਂ ਵੀ ਦਿੱਤੀਆਂ।ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਹੜ੍ਹ ਆਉਣ ਤੋਂ ਬਾਅਦ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ, ਖਾਸ ਕਰਕੇ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਕਈ ਬਿਮਾਰੀਆਂ ਦਾ ਖਤਰਾ ਬਣ ਗਿਆ ਹੈ।ਹਰਜੀਤ ਸਿੰਘ ਅਰੋੜਾ ਅਤੇ ਮੇਜਰ ਸਿੰਘ ਮਸਾਣੀ ਦੀ ਅਗਵਾਈ ਵਿੱਚ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਹੜ੍ਹ ਪੀੜਤਾਂ ਨੂੰ ਵੰਡੀਆਂ ਗਈਆਂ।
ਇਸ ਮੌਕੇ ਗੁਰਸੇਵਕ ਸਿੰਘ, ਸੁਰਮੁੱਖ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ ਤੇ ਜਸਪ੍ਰੀਤ ਕੌਰ ਅੰਮ੍ਰਿਤਸਰ ਆਦਿ ਨੇ ਸਹਿਯੋਗ ਦਿੱਤਾ।ਪਿੰਡ ਵਾਸੀਆਂ ਨੇ ਪਿੰਗਲਵਾੜਾ ਵਲੋਂ ਕੀਤੇ ਇਸ ਸੇਵਾ ਕਾਰਜ਼ ਦੀ ਪ੍ਰਸੰਸਾ ਕੀਤੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media