ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਐਮ.ਏ ਪੰਜਾਬੀ ਦਾ ਨਤੀਜਜ਼ਾ ਸ਼ਾਨਦਾਰ ਰਿਹਾ।ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਦੇ ਐਲਾਨੇ ਨਤੀਜ਼ਿਆਂ ’ਚ ਐਮ.ਏ (ਪੰਜਾਬੀ) ਸਮੈਸਟਰ ਦੂਜਾ ਦੀ ਹਰਸਿਮਰਨ ਕੌਰ ਨੇ 74%, ਨਵਦੀਪ ਕੌਰ ਨੇ 73.7% ਅਤੇ ਮੌਸਮੀ ਨੇ 68.75% ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿ੍ਰਸੀਪਲ ਡਾ. ਸੁਰਿੰਦਰ ਕੌਰ ਨੇ ਵਿਭਾਗ ਦੀ ਇਸ ਸ਼ਾਨਦਾਰ ਉਪਲ1ਬਧੀ ‘ਤੇ ਮੁਬਾਰਕਬਾਦ ਦਿੰਦਿਆਂ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਐਮ.ਏ (ਪੰਜਾਬੀ) ਸਮੈਸਟਰ ਚੌਥਾ ’ਚ ਪ੍ਰਭਜੀਤ ਕੌਰ 76.68%, ਚਰਨਜੀਤ ਕੌਰ 76.62%, ਮਨਪ੍ਰੀਤ ਕੌਰ 75.62% ਅਤੇ ਅਮਨਜੋਤ ਕੌਰ ਨੇ 75.56% ਅੰਕਾਂ ਨਾਲ ਯੂਨੀਵਰਸਿਟੀ ’ਚ ਡਿਸਟਿਨਕਸ਼ਨ ਹਾਸਲ ਕੀਤੀ।
ਇਸ ਮੌਕੇ ਵਿਭਾਗ ਮੁਖੀ ਰਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕ ਦਿੱਤੀ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …