Friday, March 20, 2026

ਬਾਹਰਲੇ ਕਸਬਿਆਂ ਦਾ ਅਡਰੈਸ ਦੇ ਕੇ ਰਜਿਸਟਰਡ ਡੀਜ਼ਲ ਆਟੋ ਚਲਾਉਣ ਵਾਲੇ 1.40 ਲੱਖ ਸਬਸਿਡੀ ਦਾ ਲਾਭ ਉਠਾਉਣ -ਰਿਸ਼ੀ

ਅੰਮ੍ਰਿਤਸਰ, 25, ਜੁਲਾਈ (ਸੁਖਬੀਰ ਸਿੰਘ) – ਸੀ.ਈ.ਓ ਸਮਾਰਟ ਸਿਟੀ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਚੇਚੇ ਤੌਰ ‘ਤੇ ਐਲਾਨ ਕੀਤਾ ਹੈ ਕਿ 2013 ਤੋਂ ਬਾਅਦ ਅੰਮ੍ਰਿਤਸਰ ਤੋਂ ਬਾਹਰਲੇ ਕਸਬਿਆਂ ਦੇ ਅਡਰੈਸ ‘ਤੇੇ ਰਜਿਸਟਰਡ ਕਰਵਾ ਕੇ ਨਜਾਇਜ਼ ਤੌਰ ‘ਤੇ ਡੀਜ਼ਲ ਆਟੋ ਚਲਾ ਰਹੇ ਚਾਲਕਾਂ ਲਈ ਈ-ਆਟੋ ਹਾਸਲ ਕਰਨ ਦਾ ਸੁਨਿਹਰੀ ਮੌਕਾ ਹੈ।“ਰਾਹੀ ਈ-ਆਟੋ ਸਕੀਮ” ਤਹਿਤ ਇਹ ਆਟੋ ਚਾਲਕ 1.40 ਲੱਖ ਸਬਸਿਡੀ ਦੇ ਨਾਲ ਇੱਕ ਸਸਤਾ, ਟਿਕਾਊ ਅਤੇ ਰਿਆਇਤੀ ਈ-ਆਟੋ ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨੀ ਤੌਰ ‘ਤੇ ਬਿਨ੍ਹਾਂ ਕਿਸੇ ਰੋਕ-ਟੋਕ ‘ਤੇ ਚਲਾ ਕੇ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ।ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਅਣ-ਅਧਿਕਾਰਤ ਅਤੇ ਨਜਾਇਜ਼ ਤੌਰ ‘ਤੇ ਚੱਲ ਰਹੇ ਅਜਿਹੇ ਆਟੋਆਂ ਦੇ ਲਈ ਕਾਰਵਾਈਆਂ ਕੀਤੀਆਂ ਜਾਣੀਆਂ ਹਨ।ਇਸ ਲਈ ਇਨ੍ਹਾਂ ਕਾਰਵਾਈਆਂ ਤੋਂ ਬਚਾਓ ਲਈ 15 ਸਾਲ ਪੁਰਾਣੇ ਡੀਜ਼ਲ ਆਟੋ ਦੇ ਨਾਲ-ਨਾਲ 2013 ਤੋਂ ਬਾਅਦ ਅੰਮ੍ਰਿਤਸਰ ਤੋਂ ਬਾਹਰ ਕਸਬਿਆਂ ਦਾ ਅਡਰੈਸ ਦੇ ਕੇ ਰਜਿਸਟਰਡ ਕਰਵਾ ਕੇ ਨਜਾਇਜ਼ ਤੌਰ ‘ਤੇ ਚੱਲ ਰਹੇ ਡੀਜ਼ਲ ਆਟੋ ਚਾਲਕ ਇਸ ਸਕੀਮ ਦਾ ਭਰਪੂਰ ਲਾਭ ਉਠਾ ਸਕਦੇ ਹਨ।ਜਿਸ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ ਰਾਹੀ ਟੀਮ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …