Sunday, August 23, 2026

ਜੀਨੀਅਸ ਪ੍ਰੀਖਿਆ ਕਰਵਾਈ ਤੇ ਮਨਾਇਆ ਗਿਆ ਰੱਖੜੀ ਦੀ ਤਿਉਹਾਰ

ਭੀਖੀ, 31 ਅਗਸਤ (ਕਮਲ ਜ਼ਿੰਦਲ) – ਸਥਾਨਕ ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀ. ਸੰਕੈ. ਸਕੂਲ ਭੀਖੀ ਵਿਖੇ ਵਿੱਦਿਆ ਭਾਰਤੀ ਸਮਿਤੀ ਵਲੋਂ ਮਾਨਸਾ ਵਿਭਾਗ ਪੱਧਰੀ ਜੀਨੀਅਸ ਪ੍ਰੀਖਿਆ ਕਰਵਾਈ ਗਈ।ਜਿਸ ਵਿੱਚ ਸਕੂਲ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਬੱਚਿਆ ਨੇ ਭਾਗ ਲਿਆ।ਪ੍ਰਿੰਸੀਪਲ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਬੱਚੇ ਜੀਨੀਅਸ ਮੇਨਜ ਲਈ ਨਾਮਜ਼ਦ ਹੋਣਗੇ।ਇਸ ਤੋਂ ਇਲਾਵਾ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ।ਸਕੂਲ ਵਿੱਚ ਬੱਚਿਆਂ ਵਲੋਂ ਬਣਾਈਆਂ ਗਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪ੍ਰਿੰਸੀਪਲ, ਸਟਾਫ ਅਤੇ ਬੱਚਿਆਂ ਵਲੋਂ ਪੌਦਿਆਂ ਨੂੰ ਸੂਤਰ ਬੰਨ੍ਹ ਕੇ ਉਹਨਾਂ ਦੀ ਰੱਖਿਆ ਦਾ ਵਚਨ ਲਿਆ ਗਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …