Friday, October 18, 2024

ਜਿਲ੍ਹਾ ਸਾਂਝ ਕੇਂਦਰ ਸ਼ਹਿਰੀ ਵਲੋਂ ਲੋੜਵੰਦ ਬੱਚਿਆਂ ਨੂੰ ਵੰਡੇ ਸਕੂਲ ਬੈਗ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰਜ਼ ਡਵੀਜ਼ਨ ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ.ਪੀ.ਐਸ ਪੰਜਾਬ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ.ਪੀ.ਐਸ ਅਤੇ ਏ.ਡੀ.ਸੀ.ਪੀ ਹੈਡਕੁਆਰਟਰ ਅੰਮ੍ਰਿਤਸਰ ਸ਼ਹਿਰ ਸ੍ਰੀਮਤੀ ਪਰਵਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਥਾਣਾ ਸਾਂਝ ਕੇਂਦਰ ਛੇਹਰਟਾ ਅੰਮ੍ਰਿਤਸਰ ਦੇ ਸਟਾਫ ਅਤੇ ਸੁਖਪਾਲ ਸਿੰਘ ਸੰਧੂ ਲੈਫਟੀਨੈਂਟ ਐਨ.ਸੀ.ਸੀ ਪਹਿਲੀ ਪੰਜਾਬ ਬਟਾਲੀਅਨ ਵਲੋਂ ਨਾਮਧਾਰੀ ਸੰਸਥਾ ਦੀ ਅਧਿਅਨ ਫਾਊਂਡੇਸ਼ਨ ਵਲੋਂ ਸ੍ਰੀ ਗੁਰੂ ਅਮਰਦਾਸ ਕਲੋਨੀ ਛੇਹਰਟਾ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਸਕੂਲ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਬੱਚਿਆਂ ਅਤੇ ਸਕੂਲ ਸਟਾਫ ਨੂੰ ਬਾਲ ਮਜ਼ਦੂਰੀ, ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਟ੍ਰੈਫਿਕ ਨਿਯਮਾਂ, ਸੜਕ ‘ਤੇ ਚੱਲਣ ਦੇ ਨਿਯਮਾਂ ਜਿਵੇਂ ਕਿ ਚੌਕ ਕਰਾਸ ਕਰਨ, ਦੁਰਘਟਨਾ ਤੋਂ ਬਚਾਅ, ਟ੍ਰੈਫਿਕ ਚਿੰਨਾਂ ਦੀ ਪਾਲਣਾ ਕਰਨ ਅਤੇ ਸਾਂਝ ਕੇਂਦਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।ਦੱਸਣਯੋਗ ਹੈ ਕਿ ਇਸ ਸਕੂਲ ਵਿਖੇ ਅਧਿਅਨ ਫਾਊਂਡੇਸ਼ਨ ਵਲੋਂ ਗਰੀਬ ਅਤੇ ਲੋੜਵੰਦ ਬੱਚਿਆਂ (ਖਾਸ ਤੌਰ `ਤੇ ਝੁੱਗੀਆਂ/ਝੌਂਪੜੀਆਂ ਵਿੱਚ ਰਹਿਣ ਵਾਲੇ) ਨੂੰ ਸ਼ਾਮ ਸਮੇਂ ਕਲਾਸਾਂ ਲਗਾ ਕੇ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ।ਸੈਮੀਨਾਰ ਦੌਰਾਨ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵਲੋਂ ਸਾਂਝ ਕੇਂਦਰਾਂ ਦੇ ਫੰਡ ਵਿੱਚੋਂ ਲੋੜਵੰਦ ਬੱਚਿਆਂ ਨੂੰ 50 ਸਕੂਲ ਬੈਗ ਵੰਡੇ ਗਏ।ਸੁਖਪਾਲ ਸਿੰਘ ਸੰਧੂ, ਲੈਫਟੀਨੈਂਟ ਐਨ.ਸੀ.ਸੀ ਪਹਿਲੀ ਪੰਜਾਬ ਬਟਾਲੀਅਨ, ਗੁਰਿੰਦਰਬੀਰ ਸਿੰਘ ਗਰੋਵਰ ਸਮਾਜ ਸੇਵੀ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਸ਼੍ਰੀਮਤੀ ਭੁਪਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਏ.ਐਸ.ਆਈ ਸੰਜੀਵ ਕੁਮਾਰ, ਏ.ਐਸ.ਆਈ ਸੁਖਵਿੰਦਰ ਸਿੰਘ ਥਾਣਾ ਸਾਂਝ ਕੇਂਦਰ ਛੇਹਰਟਾ, ਮੁੱਖ ਸਿਪਾਹੀ ਸਤਨਾਮ ਸਿੰਘ, ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਅਤੇ ਐਨ.ਸੀ.ਸੀ ਪਹਿਲੀ ਪੰਜਾਬ ਬਟਾਲੀਅਨ ਅੰਮ੍ਰਿਤਸਰ ਦੇ ਕੈਡਿਟ ਵੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …